|
ਹਿੰਦੋਸਤਾਨ ਦੀਆਂ ਜੇਲ੍ਹਾਂ ਵਿੱਚ ਸੰਤਾਪ ਭੋਗ ਰਹੇ ਸਿੱਖ ਇੰਨਕਾਲਾਬੀਆਂ ਪ੍ਰਤੀ ਹਿੰਦੋਸਤਾਨ ਦਾ ਕਰੂਪ ਚਿਹਿਰਾ। |
|
ਵਰਿਆਂ ਬੰਦੀ ਸਿੱਖ ਨੌਜਵਾਨਾ ਨੂੰ ਭਾਰਤੀ ਜੇਲ੍ਹਾਂ ਵਿੱਚ ਡੱਕ ਤਸ਼ੱਦਦ ਸਹਿਣਾ ਪੈ ਰਿਹਾ ਹੈ।ਇਹ ਅੱਜ ਸਾਰਾ ਜਗਤ ਜਾਣਦਾ ਹੈ ਕਿ ਬੇਕਸੂਰ ਸਿੱਖਾਂ ਨੂੰ ਜੇਲ੍ਹੀ ਡੱਕ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ । ਜੋ ਵੀ ਖਾਡ਼ਕੂ ਸਿੱਖ ਜੇਲ੍ਹਾਂ ਵਿੱਚ ਬੰਦ ਹਨ ਉਹ ਕੋਈ ਮੁਜਰਮ ਪੇਸ਼ਾ ਨਹੀ ਉਹ ਇੰਨਕਲਾਬੀ ਯੋਧੇ ਹਨ । ਜਿੰਨਾਂ ਨੇ ਹੱਕ-ਸੱਚ ਦੀ ਲਡ਼ਾਈ ਲਡ਼ੀ ਅਤੇ ਲਡ਼ ਰਹੇ ਹਨ ।ਕਦੀ ਇਸੇ ਦੇਸ਼ ਨੁੰ ਅਜ਼ਾਦ ਕਰਵਾਉਣ ਦੇ ਲਈ ਸਿੱਖਾ ਨੂੰ ਮੁਗਲਾ ਨਾਲ ਮੱਥਾ ਲਾਉਣਾ ਪਿਆ ਤੇ ਬਾਗੀ ਅਖਵਾਏ, ਤੇ ਇਸੇ ਦੇਸ਼ ਨੂੰ ਗੁਲਾਮੀ ਦੇ ਜੂਲੇ ਥਲਿਉ ਕੱਢਣ ਲਈ ਅੰਗਰੇਜ਼ ਹਕੂਮਤ ਨੂੰ ਉਹਨਾਂ ਦੇਸ਼ ਪ੍ਰੇਮੀਆਂ ਨੂੰ ਦੇਸ਼ ਧ੍ਰੋਹੀ ਗਰਦਾਨਿਆ ਅਤੇ ਅਨੇਕਾ ਤਰਾਂ ਦੇ ਜੁਲਮ ਕੀਤੇ ਗਏ।ਅੱਜ ਜਿੰਨਾ ਭਗਤ ਸਿੰਘ, ਊਧਮ ਸਿੰਘ ,ਰਾਜਗੁਰੂ, ਸੁਖਦੇਵ , ਕਰਤਾਰ ਸਿੰਘ ਸਰਾਭਾ ਅਨੇਕਾ ਸ਼ਹੀਦਾਂ ਦੇ ਦਿਨ ਹਿੰਦੋਸਤਾਨ ਮਨਾਂ ਰਿਹਾ ਹੈ ਉਹ ਵੀ ਅੰਗਰੇਜ ਹਕੂਮਤ ਦੇ ਬਾਗੀ ਸਨ।ਹੱਕ ਸੱਚ ਦੀ ਲਡ਼ਾਈ ਸਿੱਖ ਜਦੋਂ ਲਡ਼ਦਾ ਹੈ ਉਹ ਜ਼ੁਲਮ ਸਹਿਣ ਲਈ ਵੀ ਤਿਆਰ ਰਹਿੰਦਾ ਹੈ।ਸਿੱਖ ਇਤਿਹਾਸ ਗਵਾਹ ਹੈ ਸਿੱਖਾ ਨੇ ਅਕਿਹ ਅਤੇ ਅਸਿਹ ਕੱਸ਼ਟ ਸਹੇ ਪਰ ਸੀe ਤੱਕ ਨਹੀ ਕੀਤੀ ।ਕਿਸੇ ਜਰਵਾਣੇ ਕੋਲੋ ਜਾਨ ਦੀ ਭੀਖ ਨਹੀ ਮੰਗੀ ਸਗੋ ਹੱਸ-ਹੱਸ ਕੁਰਬਾਨੀਆਂ ਕੀਤੀਆ ਅਤੇ ਹੱਕ ਸੱਚ ਦੀ ਲਡ਼ਾਈ ਹਮੇਸ਼ਾ ਸਿੱਖਾ ਦੇ ਕਦਮ ਚੁੰਮਦੀ ਰਹੀ ।ਅੱਜ ਜੋ ਜੇਲ੍ਹਾਂ ਵਿੱਚ ਬੈਠੇ ਸਿੱਖਾਂ ਦੀ ਲਡ਼ਾਈ ਸਿੱਖ ਕੌਮ ਲਡ਼ ਰਹੀ ਹੈ ।ਜਾ ਨਵੰਬਰ 1984 ਦੇ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਇਨਸਾਫ ਮੰਗ ਰਹੀ ਹੈ । ਕੁਝ ਕਾਰਨਾ ਕਰਕੇ ਹੈਰਾਨੀ ਜਨਕ ਵੀ ਹੈ । ਸਿੱਖ ਕਿਸ ਕੋਲੋ ਇਨਸਾਫ ਮੰਗ ਰਹੇ ਹਨ ? ਇਨਸਾਫ ਲਫਜ ਹੀ ਕਹਿਣਾ ਗਲਤ ਹੈ । ਸਿੱਖਾਂ ਦੀ ਲਡ਼ਾਈ 1947 ਤੋਂ ਲੈ ਕੇ ਅੱਜ ਤੱਕ ਹਿੰਦੋਸਤਾਨ ਨਾਲ ਹੱਕ ਦੀ ਲਡ਼ਾਈ ਚਲੀ ਆ ਰਹੀ ਹੈ । ਇਹ ਦੇਸ਼ ਜਦੋ ਅਜ਼ਾਦ ਹੋਇਆ ਤੇ ਤਿੰਨ ਕੌਮਾਂ ਦਾ ਸਾਝਾ ਸਥਾਨ ਸਮਝਿਆਂ ਗਿਆ । ਬਾਹਰੋ ਆਏ ਧਾਡ਼ਵੀਆਂ
|
|
ਅੱਗੇ ਪੜੋ....
|
|
|
26 ਜਨਵਰੀ ਹਿੰਦੋਸਤਾਨ ਦਾ ਗਣਤੰਤਰ ਦਿਵਸ ਸਿੱਖਾ ਲਈ ਗੁਲਾਮੀ ਦਾ ਕਾਰਣ ਬਣ ਗਿਆ। |
|
|
ਸਿੱਖਾ ਨੇ ਭਾਰਤ ਧਰਤ ਨੂੰ ਅਜ਼ਾਦ ਕਰਵਾਉਣ ਦੇ ਲਈ ਇਕ ਲੰਬੀ ਲਡ਼ਾਈ ਲਡ਼ੀ ਜਿਸ ਵਿੱਚ ਸਿੱਖਾ ਦਾ ਐਨਾ ਨੁਕਸਾਨ ਹੋਇਆ ਕਿ ਜਿਸਨੂੰ ਬਿਆਨ ਕਰਨਾ ਬਡ਼ਾ ਔਖਾ ਹੈ।ਇਕ ਲਡ਼ਾਈ ਸਿੱਖਾ ਨੇ ਮੁਗਲ ਸਲਤਨਤ ਨਾਲ ਲਡ਼ੀ ਜੋ ਬਡ਼ੀ ਹੀ ਔਖੀ ਅਤੇ ਕਸ਼ਟਦਈ ਸੀ।ਸਿੱਖ ਗੁਰੂਆਂ ਨੂੰ ਕੁਰਬਾਨੀਆਂ ਤੱਕ ਦੇਣੀਆ ਪਈ ਇਥੋ ਤੱਕ ਇਸ ਧਰਤ ਅਤੇ ਇਥੋ ਦੇ ਰਹਿਣ ਵਾਲੇ ਲੋਕਾ ਨੂੰ ਅਜ਼ਾਦ ਕਰਵਾਉਣ ਦੇ ਲਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸਰਬੰਸ ਤੱਕ ਨੂੰ ਵਾਰਨਾ ਪਿਆ।ਗੁਰੂ ਪਿਤਾ ਨੇ ਜਾਨ ਤੋ ਪਿਆਰੇ ਸਿੰਘਾਂ ਨੂੰ ਇਸ ਧਰਤ ਤੋ ਵਾਰ ਦਿੱਤਾ।ਸਿੱਖਾ ਦੀਆ ਅਨੇਕਾਂ ਕੁਰਬਾਨੀਆ ਅਤੇ ਦਸਮੇਸ਼ ਪਿਤਾ ਵੱਲੋਂ ਬਖਸ਼ੀ ਸ਼ਮਸੀਰ ਨੇ ਮੁਗਲ ਸਲਤਨਤ ਦੀਆ ਜਡ਼੍ਹਾ ਤੱਕ ਹਿਲਾ ਕਿ ਰੱਖ ਦਿੱਤੀਆ।ਭਾਰਤ ਧਰਤ ਤੋ ਮੁਗਲ ਸਲਤਨਤ ਦਾ ਨਾਮੋ-ਨਿਸ਼ਾਨ ਮਿੱਟ ਗਿਆ।ਜੋ ਹਮਲਾਵਰ ਮਾਲਕ ਬਣੇ ਹੋਏ ਸਨ ਤੇ ਭਾਰਤ ਧਰਤ ਦੇ ਲੋਕਾ ਤੇ ਅਨੇਕਾ ਤਰ੍ਹਾਂ ਦੇ ਜੁਲਮ ਕਰਦੇ ਸਨ ਇਥੋ ਤੱਕ ਕਿ ਇਜ਼ਤਾ ਲੁਟੀਆ ਜਾਂਦੀਆ ਜਬਰੀ ਧਰਮ ਤਬਦੀਲ ਕੀਤਾ ਜਾਦਾ ਸੀ।ਇਸ ਸਾਰੇ ਜ਼ੁਲਮ ਨੂੰ ਜੇਕਰ ਕਿਸੇ ਨੇ ਠੱਲ ਪਾਈ ਤੇ ਉਹ ਇਕੋ ਸਿੱਖ ਕੌਮ ਸੀ।ਜਿਸਨੇ ਕੁਰਬਾਨੀਆ ਦੇ ਕੇ ਐਸਾ ਇਤਿਹਾਸ ਸਿਰਜ ਦਿੱਤਾ ਕਿ ਜੋ ਦੁਨੀਆ ਦੇ ਇਤਿਹਾਸ ਵਿੱਚ ਇਕ ਮਿਸਾਲ ਬਣ ਗਿਆ।ਸਿੰਘਾ ਐਸੀ ਸਮਸ਼ੀਰ ਵਾਈ ਕਿ ਜਾਲਮ ਵੀ ਵੇਖ ਕਿ ਹੈਰਾਨ ਹੋ ਗਿਆ ਤੇ ਸਿੰਘਾ ਦੇ ਨਾ ਤੋ ਹੀ ਭੈਅ ਖਾਣ ਲੱਗ ਪਿਆ।ਇਤਿਹਾਸ ਭਰਿਆ ਪਿਆ ਹੈ ਸਿੱਖਾ ਦੀਆ ਕੁਰਬਾਨੀਆ ਨਾਲ ਜੋ ਸਿੱਖਾ ਨੇ ਇਸ ਧਰਤ ਨੂੰ ਅਤੇ ਇਥੋ ਦੇ ਬਸ਼ਿੰਦੀਆਂ ਨੂੰ ਅਜ਼ਾਦ ਕਰਵਾਉਣ ਲਈ ਜੱਦੋ-ਜਹਿਦ ਕੀਤੀ ।
|
|
ਅੱਗੇ ਪੜੋ....
|
|
|
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਤੇ ਜੂਨ 1984 ਦੇ ਸਮੂੰਹ ਸ਼ਹੀਦਾ ਦੀ ਬਣ ਰਹੀ ਯਾਦਗਾਰ ਬਾਰੇ ਵਿਵਾਦ ਕਿਉਂ ? ਭਾਈ ਅਵਤਾਰ ਸਿੰਘ ਹੁੰਦਲ |
|
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ ਕਿੰਨਾ ਸੱਚ ਹੈ ਇਹਨਾ ਬੋਲਾ ਵਿੱਚ ਕਿ ਜੋ ਸ਼ਹਾਦਤ ਨੂੰ ਪ੍ਰਵਾਨ ਹੋਇਆ ਆਪਣੇ ਧਰਮ ਆਪਣੇ ਈਸ਼ਟ ਆਪਣੇ ਧਰਮ ਅਸਥਾਨਾ ਵਾਸਤੇ ਜੂਝਦਾ ਹੋਇਆ ਸ਼ਹੀਦ ਹੋ ਗਿਆ ਉਹਨਾ ਦੀਆ ਯਾਦਗਾਰਾ ਉਹਨਾਂ ਦੇ ਨਿਸ਼ਾਨ ਬਨਣਗੇ ਜਿਸ ਤੋਂ ਆਉਣ ਵਾਲੀਆ ਨਸਲਾ ਪ੍ਰੇਰਣਾ ਲੈਣਗੀਆ ਅਤੇ ਆਪਣੇ ਵੱਡੇ-ਵੱਡੇਰੇ ਦੀ ਕੀਤੀ ਕੁਰਬਾਨੀ ਤੇ ਮਾਣ ਕਰ ਸਕਣੀਆਂ।ਕਿਸੇ ਵੀ ਕੌਮ ਦੀ ਰੂਹ ਉਨਾ ਚਿਰ ਬਲਵਾਨ ਨਹੀ ਬਣ ਸਕਦੀ ਜਿੰਨਾ ਚਿਰ ਉਹ ਕੌਮ ਕੁਰਬਾਨੀਆਂ ਨਹੀ ਕਰਦੀ ਸਿੱਖ ਕੌਮ ਇਸਦੀ ਜਿਊਦੀ -ਜਾਗਦੀ ਮਿਸਾਲ ਹੈ।ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਢੰਢੋਰਾ ਦਿੱਤਾ ਤੇ ਦੋਵੇ ਵੱਡੀਆ ਕੌਮਾਂ ਹਿੰਦੂ-ਮੁਸਲਮਾਨਾਂ ਦੇ ਕੰਨ ਖਡ਼ੇ ਹੋ ਗਏ ।ਦੋਵਾ ਨੇ ਹੀ ਇਸ ਅਵਾਜ਼ ਨੂੰ ਦਬਾਉਣ ਤੇ ਖਤਮ ਕਰਨ ਲਈ ਕੋਈ ਬਾਕੀ ਕਸਰ ਨਹੀ ਸੀ ਛੱਡੀ।ਪਰ ਸਿੱਖੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਤੋ ਲੈ ਕਿ ਕੁਰਬਾਨੀਆ ਦਾ ਐਸਾ ਦੌਰ ਚੱਲਿਆ ਕਿ ਸਿੱਖ ਮੌਤ ਨੂੰ ਮਖੋਲਾ ਕਰਨ ਲੱਗ ਪਏ ।ਇਹ ਕੁਰਬਾਨੀਆ ਦੀ ਹੀ ਦੇਣ ਹੈ ਕਿ ਅੱਜ ਸੰਸਾਰ ਦੇ ਕੋਨੇ-ਕੋਨੇ ਵਿੱਚ ਸਿੱਖੀ ਦਾ ਨਿਸ਼ਾਨ ਸਾਹਿਬ ਝੁਲਦਾ ਦਿਖਾਈ ਦੇਂਦਾ ਹੈ।
ਸਿੱਖ ਸ਼ਹੀਦਾ ਦੀਆਂ ਦਿੱਤੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ।ਭਾਵੇ ਉਹ ਸਮਾਂ ਮੁਗਲ ਸਾਮਰਾਜ ਦਾ ਹੋਵੇ,ਭਾਵੇ ਫਿਰੰਗੀ ਦਾ ਹੋਵੇ ਤੇ ਭਾਵੇ ਹਿੰਦੂ ਸਾਮਰਾਜ ਹੋਵੇ।ਸਿੱਖ ਆਪਣੇ ਧਰਮ,ਦੇਸ,ਆਪਣੇ ਹੱਕਾ,ਆਪਣੀ ਅਜ਼ਾਦੀ ਵਾਸਤੇ ਹਮੇਸ਼ਾ ਜੂਝਦੇ ਆਏ ਹਨ।ਅੱਜ ਵੀ ਅਨੇਕਾਂ ਸਿੱਖ ਭਾਰਤੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ।ਅਤੇ ਅਨੇਕਾ ਹੀ ਜਲਾਵਤਨੀ ਕੱਟ ਰਹੇ ਹਨ।ਕਾਰਣ ਇਕੋ-ਇਕ ਹੈ ਆਪਣੀ ਅਜਾਦ ਹਸਤੀ ਨੂੰ ਕਾਇਮ ਰੱਖਣਾ ਅਤੇ ਆਪਣਾ ਅਜਾਦ ਦੇਸ ਖਾਲਿਸਤਾਨ ਬਨਾਉਣਾ।ਜੋ ਸਿੱਖ ਹੈ ਜਾ ਉਹ ਅਜ਼ਾਦ ਹੈ ਜਾ ਬਾਗੀ ਹੈ।ਇਸਦੀਆ ਅਨੇਕਾ ਮਿਸਾਲਾ ਸਿੱਖ ਇਤਿਹਾਸ ਵਿੱਚ ਭਰੀਆ ਪਈਆ ਹਨ।ਤੇ ਬਾਗੀ ਦੇ ਦੋ ਹੀ ਟਿਕਾਣੇ ਹੁੰਦੇ ਹਨ ਜਾ ਉਸ ਵਾਸਤੇ ਜੇਲ੍ਹ ਦੀ ਕੋਠਡ਼ੀ ਹੁੰਦੀ ਹੈ ਤੇ ਜਾ ਫਿਰ ਅਜ਼ਾਦੀ ਦੀ ਜੋਤ ਨੂੰ ਜੱਗਦੀ ਰੱਖਣ ਵਾਸਤੇ ਕਦੀ ਜੰਗਲਾ ਬੀਆਬਾਨਾ ਵਿੱਚ ਟਿਕਾਣੇ ਤੇ ਕਦੀ ਦੂਰ-ਦੁਰਾਡੇ ਦੇਸ਼ਾ ਵਿੱਚ ਜਾ ਕੇ ਅਜ਼ਾਦੀ ਵਾਸਤੇ ਜੂਝਦੇ ਰਹਿਣਾ।ਇਹ ਉਹੀ ਕਰ ਸਕਦਾ ਹੈ ਜੋ ਅਜ਼ਾਦੀ ਦਾ ਆਸ਼ਕ ਹੋਵੇ ਜੋ ਸ਼ਹੀਦਾ ਦੇ ਪਾਏ ਪੂਰਨਿਆਂ ਤੇ ਚੱਲਦਾ ਹੋਵੇ ਜਿਸ ਵਿੱਚ ਅਜ਼ਾਦੀ ਦੀ ਸ਼ਮਾ ਜੱਗਦੀ ਹੋਵੇ ਤੇ ਜਿਸ ਦੇਸ ਪਿਆਰ,ਕੌਮ ਪਿਆਰ ਤੇ ਆਪਣਿਆ ਵਾਸਤੇ ਕੁਰਬਾਨ ਹੌਣ ਦਾ ਚਾਅ ਹੋਵੇ।
|
|
ਅੱਗੇ ਪੜੋ....
|
|
|
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੀ ਸ਼ਮਾ ਅਜੇ ਵੀ ਜਗਦੀ ਹੈ॥ਭਾਈ ਅਵਤਾਰ ਸਿੰਘ ਹੁੰਦਲ |
|
ਸ਼ਹੀਦੀ ਪ੍ਰੰਪਰਾ ਸਿੱਖੀ ਵਿੱਚ ਖਾਸ ਮਾਇਨੇ ਰੱਖਦੀ ਹੈ।ਕਿਉਂਕਿ ਸਿੱਖੀ ਅਤੇ ਸਿੱਖਾ ਦੀਆਂ ਨੀਹਾਂ ਵਿੱਚ ਗੁਰੂ ਸਾਹਿਬਾਨਾ ਤੋ ਲੈ ਕੇ ਉਹਨਾ ਦੇ ਪਿਆਰਿਆ ਦਾ ਲਹੂ ਪਿਆ ਹੈ।ਤੇ ਜੋ ਸ਼ਮਾ ਸ਼ਹੀਦਾ ਦੇ ਖੂਨ ਨਾਲ ਜੱਗਦੀ ਹੈ ਉਸਨੂੰ ਕੋਈ ਵੀ ਬੁਝਾ ਨਹੀ ਸਕਦਾ।ਅਨੇਕਾ ਸਮੇ ਦਰ ਸਮੇਂ ਜਾਲਮ ਹਾਕਮ ਆਏ ਜੋ ਸੋਚਦੇ ਸਨ ਕਿ ਜੋ ਲੋਕ ਆਪਣੇ ਹੱਕਾ ਆਪਣੀ ਅਜ਼ਾਦੀ ਦੀ ਗੱਲ ਕਰਦੇ ਹਨ ਉਹਨਾਂ ਨੂੰ ਖਤਮ ਕਰਕੇ ਗੱਲ ਖਤਮ ਹੋ ਗਈ।ਪਰ ਹਮੇਸ਼ਾ ਹੋਇਆ ਉਹਨਾ ਦੀ ਸੋਚ ਤੋਂ ਉਲਟ ਜਦੋ ਵੀ ਜਾਲਮਾ ਨੂੰ ਅਨਿਆਈ ਲੋਕਾ ਨੂੰ ਸਹੀਦ ਕੀਤਾ ਤੇ ਇਕ ਨਹੀ ਅਨੇਕਾ ਪ੍ਰਵਾਨੇ ਮੈਦਾਨੇ ਜੰਗ ਅੰਦਰ ਨਿਤਰ ਆਏ।ਤੇ ਆਪਣੇ ਆਪਨੂੰ ਹੱਕ-ਸੱਚ ਦੀ ਲੜਾਈ ਵਾਸਤੇ ਕੁਰਬਾਨ ਕਰਨ ਲੱਗ ਪਏ।ਉਹਨਾਂ ਹੀ ਸਹੀਦੀ ਪ੍ਰਵਾਨਿਆ ਵਿਚੋ ਭਾਈ ਜਿੰਦਾ ਅਤੇ ਭਾਈ ਸੁੱਖਾ ਸਨ।ਜਿੰਨਾਂ ਨੇ ਖਾਲਸਤਾਨੀ ਸੰਘਰਸ਼ ਵਿੱਚ ਆਪਣੇ -ਆਪਨੂੰ ਤੋਰਿਆਂ।ਫਿਰ ਐਸੇ ਕਾਰਨਾਮੇ ਕਰ ਵਿਖਾਏ ਕਿ ਜਾਲਮਾ ਨੇ ਵੀ ਉਗਲਾ ਮੂੰਹ ਵਿੱਚ ਪਾ ਲਈਆ।ਜਾਲਮਾਂ ਨੂੰ ਉਹਨਾਂ ਦੇ ਘਰ ਵਿੱਚ ਜਾ-ਜਾ ਸੋਧਿਆ ਤੇ ਸਿੱਖ ਕੌਮ ਦਾ ਨਾ ਉੱਚਾ ਕੀਤਾ ਸ਼ਹੀਦੀ ਪ੍ਰੰਪਰਾ ਨੂੰ ਚਾਰ ਚੰਨ ਲਾ ਦਿੱਤੇ।ਦੋਵਾ ਸਿੰਘਾਂ ਦੀ ਸੋਚ ਨੂੰ ਪੜਨਾ ਹੋਵੇ ਤੇ ਉਹਨਾਂ ਦੀਆਂ ਕਿਤਾਬਾ ''ਜੇਲ੍ਹ ਚਿੱਠੀਆਂ''ਪੜੋ ਜਿਸ ਵਿੱਚੋਂ ਉਹਨਾਂ ਦੀ ਸੋਚ ਦੇ ਸਹੀ ਲਸ਼ਕਾਰੇ ਪੈਦੇ ਹਨ।ਐਨੀ ਉੱਚੀ ਤੇ ਸੁੱਚੀ ਸੋਚ ਇਕ ਸ਼ਹੀਦ ਦੀ ਹੀ ਹੋ ਸਕਦੀ ਹੈ।ਉਹਨਾ ਦੇ ਫੜੇ ਜਾਣ ਤੋ ਲੈ ਕੇ ਸ਼ਹੀਦ ਹੌਣ ਤੱਕ ਦਾ ਜੇਲੀ ਜੀਵਨ ਵੇਖ ਕੇ ਇਹ ਕਹਿਣਾ ਪੈਦਾ ਹੈ ਕਿ ਉਹ ਕੋਈ ਖਾਸ ਰੂਹਾਂ ਸਨ ਜਿੰਨਾਂ ਨੂੰ ਪ੍ਰਮਾਤਮਾ ਆਪ ਚੁਣਦਾ ਹੈ।ਤੇ ਉਹ ਰੁਹਾਂ ਆਪਣੀ ਕੌਮ ਵਾਸਤੇ ਐਸੇ ਕਾਰਨਾਮੇ ਕਰ ਜਾਦੀਆ ਹਨ ਕਿ ਜੋ ਆਉਣ ਵਾਲੀਆ ਨਸਲਾਂ ਵਾਸਤੇ ਚਾਨਣ ਮੁਨਾਰਾ ਬਣਦੀਆ ਹਨ।ਇਹੀ ਕਾਰਣ ਹੈ ਕਿ ਅੱਜ ਵੀ ਜਿਸ ਖਾਲਸਤਾਨੀ ਸੰਘਰਸ਼ ਵਾਸਤੇ ਭਾਈ ਜਿੰਦਾ ਭਾਈ ਸੁੱਖਾ ਨੇ ਕੁਰਬਾਨੀ ਦਿੱਤੀ।ਉਹ ਸੰਘਰਸ਼ ਅੱਜ ਵੀ ਲਗਾਤਾਰ ਜਾਰੀ ਹੈ।ਅੱਜ ਵੀ ਹਿੰ ਦੋਸਤਾਨੀ ਜੇਲ੍ਹਾਂ ਵਿੱਚ ਵਰਿਆ ਤੋਂ ਸਿੰਘ ਬੰਦ ਹਨ ਕੀ ਕਾਰਣ ਹੈ ਕਿ ਹਿੰਦੋਸਤਾਨ ਦੀ ਜਾਲਮ ਸਰਕਾਰ ਅੱਜ ਵੀ ਉਹਨਾਂ ਨੂੰ ਛੱਡਣ ਲਈ ਤਿਆਰ ਨਹੀ।ਕੀ ਡਰ ਜਾ ਖਤਰਾ ਹੈ ਉਹਨਾਂ ਸਿੰਘਾ ਕੋਲੋ ਹਿੰਦੋਸਤਾਨ ਦੀ ਸਰਕਾਰ ਨੂੰ ? ਕਿਉਂਕਿ ਜੇਲੀ੍ਹ ਬੈਠੇ ਸਿੰਘਾਂ ਦੀ ਸੋਚ ਅੱਜ ਵੀ ਖਾਲਸਤਾਨੀ ਸੋਚ ਹੈ।ਆਪਣੇ ਦੇਸ਼ (ਖਾਲਿਸਤਾਨ) ਦੇ ਸੱਚੇ ਸਿਪਾਹੀ ਹਨ।ਅੱਜ ਹਿੰਦੋਸਤਾਨ ਸਰਕਾਰ ਦਾ ਜਾਲਮ ਚਿਹਰਾ ਦੁਨੀਆਂ ਸਾਹਮਣੇ ਨੰਗਾ ਹੋ ਚੁੱਕਾ ਹੈ।ਆਮ ਅਦਾਲਤਾਂ ਤੋ ਲੈ ਕੇ ਯੂ.ਐਨ.a . ਤੱਕ ਸਾਰੇ ਜਾਣ ਚੁੱਕੇ ਹਨ ਕਿ ੧੯੪੭ ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਕੱਟੜ ਹਿੰਦੂਵਾਦੀ ਮਹਾਸ਼ਿਆ ਨੇ ਧ੍ਰੋਹ ਹੀ ਕਮਾਇਆ ਹੈ।ਵਿਸ਼ਵਾਸ਼ ਘਾਤ ਕੀਤਾ ਹੈ।ਹਿੰਦੋਸਤਾਨ ਦੇ ਜਾਲਮ ਵਤੀਰੇ ਦੇ ਕਾਰਣ ਹੀ ਸਿੱਖਾ ਵਿੱਚ ਰੋਹ ਜਾਗਿਆ ਅਤੇ ਹੱਕਾ ਦੀ ਅਵਾਜ਼ ਪੰਜਾਬ ਵਿੱਚੋ ਬੁਲੰਦ ਹੋਣੀ ਸੁਰੂ ਹੋ ਗਈ।ਹਿੰਦੋਸਤਾਨ ਦੀ ਜਾਲਮ ਹਕੂਮਤ ਨੇ ਹੱਕ ਤੇ ਕੀ ਦੇਣੇ ਸਨ ਸਗੋਂ ਸਿੱਖਾ ਦੇ ਈਸਟ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਬੋਲ ਦਿੱਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢੀਹ-ਢੇਹੀ ਕਰ ਦਿੱਤਾ ਅਨੇਕਾਂ ਬੇਕਸੂਰ ਸਿੱਖਾ ਦੀਆ ਜਾਨਾਂ ਲਈਆ ।ਐਸਾ ਦੋਰ ਰਚਿਆ ਕਿ ਸਿੱਖਾ ਦੀ ਪੱਤ ਤੱਕ ਗਲੀਆ ਵਿਚ ਰੋਲੀ ਗਈ।ਅਨੇਕਾਂ ਬੇਕਸੂਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਐਨਾਂ ਕੁਝ ਹੌਣ ਦੇ ਬਾਵਜੂਦ ਵੀ ਜੇਕਰ ਦੇਸ਼ ਦੀਆਂ ਹਕੂਮਤਾਂ ਚੁੱਪ ਵੱਟ ਲੈਣ ,ਇਨਸਾਫ ਦੇਣ ਵਾਲੀਆ ਅਦਾਲਤਾਂ ਮੂੰਹ ਤੇ ਪੱਟੀ ਬੰਨ ਲੈਣ ਤੇ ਕਹਿੜਾ ਰਾਹ ਰਹਿ ਜਾਂਦਾ ਹੈ।ਆਪਣੇ ਹੱਕ ਲੈਣ ਲਈ ?
ਫੇਰ ਸਿੱਖਾਂ ਕੋਲ ਤੇ ਇਕੋ ਹੀ ਰਾਹ ਸੀ ''ਚੂੰ ਕਰ ਆਜ ਹਮ!ਹਿਲਤੇ ਦਰ ਗੁਜਸ਼ਤ''ਹਲਾਲ ਹਸਤ ਬੁਰਦਨ ਬ ਸ਼ਮਸ਼ੀਰ ਦਸਤ''ਗੁਰੂ ਸਾਹਿਬ ਜੀ ਦੇ ਵਾਕ ਨੂੰ ਪੜ ਸਿੱਖ ਨੌਜਵਾਨੀ ਨੇ ਸ਼ਮਸ਼ੀਰ ਚੁੱਕ ਲਈ ਤੇ ਸਿੱਖੀ ਸਿਧਾਤਾਂ ਤਹਿਤ ਜਾਲਮਾ ਨੂੰ ਸੋਧੇ ਲਾਏ।ਸਿੰਘ ਸੂਰਮਿਆ ਨੇ ਕੌਮ ਦੀ ਡਿੱਗੀ ਪੱਗ ਕੌਮ ਦੇ ਸਿਰ ਰੱਖ ਦਿੱਤੀ।ਇਹ ਸਾਰਾ ਕੁਝ ਵੇਖ ਹਿੰਦੋਸਤਾਨ ਹਕੂਮਤ ਦੇ ਹੋਸ਼ ਉੱਡ ਗਏ।
ਆਖਰ ਸਿੱਖ ਹੱਕਾ ਦੀ ਲੜਾਈ ਹਿੰਦੋਸਤਾਨ ਦੇ ਵਤੀਰੇ ਨੇ ਵੱਖ ਦੇਸ ਖਾਲਿਸਤਾਨ ਦੀ ਬਣਾ ਦਿੱਤੀ।ਤੇ ਸਿੱਖਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਐਲਾਨ ਕਰਨਾ ਪਿਆ ਕਿ ਸਿੱਖਾ ਨੂੰ ਆਪਣਾ ਦੇਸ਼ ਖਾਲਿਸਤਾਨ ਚਾਹੀਦਾ ਹੈ।ਖਾਲਿਸਤਾਨ ਦੀ ਅਜਾਦੀ ਵਾਸਤੇ ਹੀ ਸਿੰਘ ਜੇਲ੍ਹਾਂ ਕੱਟ ਰਹੇ ਹਨ।ਅਤੇ ਜਲਾਵਤਨੀ ਹੋਏ ਬੈਠੇ ਹਨ।ਅੱਜ ਵੀ ਹਿੰਦੋਸਤਾਨ ਦਾ ਹਾਕਮ ਸਿੱਖਾ ਨੂੰ ਫਾਸੀਆ ਦੇਣ ਲਈ ਤਿਆਰ ਬੈਠਾ ਹੈ।ਜੇਲੀ ਬੰਦ ਭਾਈ ਦਵਿੰਦਰਪਾਲ ਸਿੰਘ ਭੁਲਰ ,ਭਾਈ ਜਗਤਾਰ ਸਿੰਘ ਹਵਾਰਾ,ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਦੇ ਹੁਕਮ ਕੀਤੇ ਹੋਏ ਹਨ।ਤੇ ਦੂਸਰੇ ਪਾਸੇ ਵਰਿਆ ਤੋ ਜੇਲ੍ਹਾਂ ਵਿਚ ਬੰਦ ਭਾਈ ਦਿਯਾ ਸਿੰਘ ਲਹੌਰੀਆ,ਬਾਬਾ ਬਖਸ਼ੀਸ਼ ਸਿੰਘ,ਭਾਈ ਬਲਬੀਰ ਸਿੰਘ ਭੂਤਨਾ ,ਭਾਈ ਪਰਮਜੀਤ ਸਿੰਘ ਭਿਉਰਾ ਆਦਿ ਅਨੇਕਾ ਸਿੰਘ ਜੋ ਬਿਨਾ ਕਾਰਣ ਜੇਲੀ ਡੱਕੇ ਹੋਏ ਹਨ ਤੇ ਹਿੰਦੋਸਤਾਨ ਦੀ ਜਾਲਮ ਸਰਕਾਰ ਹੋਛੇ ਹੱਥ ਕੰਡੇ ਵਰਤ ਕੇ ਰੋਜਾਨਾਂ ਹੀ ਸਿੰਘਾ ਨੂੰ ਝੂਠੇ ਜੇਸਾ ਵਿੱਚ ਫਸਾ ਕੇ ਜੇਲੀ ਡੱਕ ਰਹੀ ਹੈ।ਇਸਦੀ ਤਾਜਾ ਮਿਸਾਲ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰਸਿੰਘ ਬੜਾਪਿੰਡ ਗੈਰਕਾਨੂੰਨੀ ਤਰੀਕੇ ਨਾਲ ਗਰਿਫਤਾਰੀ ਕਰਨੀ ਅਤੇ ਸਰਕਾਰੀ ਮੀਡੀਏ ਰਾਹੀ ਰੋਲਾ ਰੱਪਾ ਪਾਉਣਾ ਕੇ ਪੰਜਾਬ ਦੇ ਹਾਲਾਤ ਦੁਬਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਹ ਸਾਰਾ ਕੁਝ ਸਰਕਾਰੀ ਏਜੰਸੀਆਂ ਦੀ ਮਿਲੀ ਭੁਗਤ ਹੈ ਕਿ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਬਣਾਈ ਰੱਖਣਾ ਅਤੇ ਸਿੱਖ ਨੌਜਵਾਨੀ ਨੂੰ ਝੂਠੇ ਕੇਸਾ ਵਿੱਚ ਪਸਾ ਕੇ ਜੇਲੀ ਡੱਕਣਾ।ਸਿੱਖਾ ਦਾ ਆਪਣੇ ਹੱਕਾ ਪ੍ਰਤੀ ਬੋਲਣਾ ਹਿੰਦੋਸਤਾਨ ਦੇ ਹਾਕਮਾਂ ਨੂੰ ਵੱਖਵਾਦੀ ਲੱਗਦਾ ਹੈ।ਤੇ ਸਿੱਖ ਅਤਿਵਾਦੀ ਦਿਸਣ ਲੱਗ ਪੈਦੇ ਹਨ।ਇਹੀ ਹਾਲਾਤ ਗੁਲਾਮ ਕੌਮਾਂ ਦੇ ਹੋਇਆ ਕਰਦੇ ਹਨ।ਇਸੇ ਗੁਲਾਮੀ ਨੂੰ ਤੌੜਨ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਤੋ ਲੈ ਕੇ ਅੱਜ ਤੱਕ ਸਿੱਖ ਜੱਦੋ-ਜਹਿਦ ਕਰ ਰਹੇ ਹਨ।ਕੁਰਬਾਨੀਆ ਦੇ ਰਹੇ ਹਨ,ਜੇਲ੍ਹਾਂ ਭੁਗਤ ਰਹੇ ਹਨ,ਝੂਠੇ ਕੇਸਾਂ ਵਿੱਚ ਫੱਸ ਕੇ ਤਸ਼ੱਦਦ ਸਹਿ ਰਹੇ ਹਨ।ਐਨਾ ਕੁਝ ਸਹਿ ਕੇ ਵੀ ਸ਼ਹੀਦਾ ਦੇ ਪਾਇਆ ਪੂਰਣਿਆ ਤੇ ਤੁਰ ਰਹੇ ਹਨ।ਜਿਸ ਸ਼ਮਾਂ ਨੂੰ ਜਗਦੀ ਰੱਖਣ ਵਾਸਤੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਫਾਸੀ ਦੇ ਰੱਸਿਆ ਨੂੰ ਚੁੰਮਿਆ ਅਤੇ ਸ਼ਹਾਦਤ ਪ੍ਰਾਪਤ ਕੀਤੀ ਅੱਜ ਵੀ ਦੋਵਾ ਸਿੰਘਾ ਦੀ ਕੁਰਬਾਨੀ ਖਾਲਿਸਤਾਨ ਦੇ ਵਾਸਤੇ ਸੰਘਰਸ਼ ਕਰ ਰਹੇ ਸਿੱਖਾਂ ਵਾਸਤੇ ਚਾਨਣ ਮੁਨਾਰਾ ਹੈ॥
"ਸਹੀਦੋ ਕੀ ਚਿਤਾਉ ਪੇ,ਲਗੇਗੇ ਹਰ ਬਰਸ ਮੇਲੇ। ਮਰਨੇ ਵਾਲੋ ਕਾ ਜਹੀ ਆਖਰੀ ਨਿਸ਼ਾਨ ਹੋਗਾ"॥ ਭਾਈ ਅਵਤਾਰ ਸਿੰਘ ਹੁੰਦਲ
|
|
|
ਭਾਈ ਬਲਵੰਤ ਸਿੰਘ ਰਾਜੋਆਣਾ ਵੱਲ ਸੰਨੇਹ ਦੀਆਂ ਤੰਦਾ॥ |
|
ਪਾਪੀਕੇ ਮਰਨੇ ਕੋ ਪਾਪ ਮਹਾਬਲੀ ਹੈ॥
ਜਦੋ ਵੀ ਕਿਸੇ ਨੇ ਇਨਸਾਨੀ ਜਾਮੇ ਵਿੱਚ ਆ ਕੇ ਤਾਕਤ ਦੇ ਨਸ਼ੇ ਵਿੱਚ ਚੂਰ ਹੋ ਕੇ ਇਨਸਾਨੀਅਤ ਦਾ ਘਾਣ ਕੀਤਾ।ਉਸ ਜਾਲਮ ਨੂੰ ਖਤਮ ਕਰਨ ਦੇ ਲਈ ਧਰਮੀ ਯੋਧੇ ਪੈਦਾ ਹੁੰਦੇ ਰਹੇ ਅਤੇ ਕੁਰਬਾਨੀਆਂ ਕਰਦੇ ਰਹੇ।ਸਿੱਖ ਇਤਿਹਾਸ ਵਿੱਚ ਅਨੇਕਾ ਜਾਲਮ ਹਨ।ਜਿੰਨਾਂ ਨੇ ਸਿੱਖਾਂ ਤੇ ਅਨੇਕਾਂ ਜੁਲਮ ਕਮਾਏ।ਪਰ ਇਹਨਾਂ ਜਾਲਮਾ ਦਾ ਅੰਤ ਧਰਮੀ ਯੋਧੇ ਆਪਣੀ ਤਲਵਾਰ ਨਾਲ ਕਰਦੇ ਰਹੇ।ਇਹਨਾਂ ਹੀ ਜਾਲਮਾ ਦੀ ਕੜੀ ਵਿੱਚ ਆਉਦਾ ਹੈ ਬੇਅੰਤ ਸਿਉ ਜਿਸਨੂੰ ਸਿੱਖ ਕਹਿਣਾ ਕਿਸੇ ਵੀ ਪਾਸਿਉ ਸਹੀ ਨਹੀ ਹੈ।ਇਸ ਬੇਅੰਤ ਜਾਲਮ ਨੇ ਕੇ.ਪੀ.ਐਸ.ਗਿੱਲ ਦੀ ਜੁੰਡਲੀ ਨਾਲ ਰੱਖਕੇ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ !ਅਨੇਕਾਂ ਮਾਵਾ ਦੀਆਂ ਕੁੱਖਾ ਸੁੰਨੀਆ ਕਰ ਦਿੱਤੀਆ।ਅਨੇਕਾਂ ਭੈਣਾ ਦੇ ਸੁਹਾਗ ਉਜਾੜ ਦਿੱਤੇ ਅਤੇ ਅਨੇਕਾ ਹੀ ਬੱਚਿਆ ਨੂੰ ਯਤੀਮ ਬਣਾ ਦਿੱਤਾ।ਬੇਅੰਤ ਪਾਪੀ ਦਾ ਸਰੀਰੀ ਜਾਮਾ ਸਿੱਖੀ ਵਾਲਾ ਸੀ,ਪਰ ਉਸਦੇ ਅੰਦਰ ਜੋ ਰੂਹ ਦਾ ਵਾਸਾ ਸੀ ਉਹ ਕੱਟੜ ਵਿਰੋਧੀ ਸਿੱਖੀ ਦਾ ਸੀ।ਜੋ ਹਰ ਹਾਲਤ ਵਿੱਚ ਸਿੱਖਾਂ ਨੂੰ ਖਤਮ ਕਰਕੇ ਖੁਸ਼ ਹੋ ਰਹੀ ਸੀ।ਕੋਈ ਕਿੰਨਾ ਕੁ ਪਾਪ ਕਰ ਸਕਦਾ ਹੈ।ਹਰ ਪਾਪੀ ਦਾ ਅੰਤ ਇਕ ਨ ਇਕ ਦਿਨ ਭਿਆਨਕ ਹੀ ਹੁੰਦਾ ਹੈ।ਉਹੀ ਹੋਇਆ ਬੇਅੰਤ ਪਾਪੀ ਨਾਲ ਜੋ ਹੌਣਾ ਚਾਹੀਦਾ ਸੀ।ਧਰਮੀ ਯੋਧੇ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ,ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾ ਦੇ ਸਾਥੀਆਂ ਨੇ ਪਾਪੀ ਦਾ ਅੰਤ ਕਰਨ ਲਈ ਬੀੜਾ ਚੁਕ ਲਿਆ।ਆਪਾ ਸਾਰੇ ਜਾਣਦੇ ਹਾਂ ਕਿ ਬੇਅੰਤ ਪਾਪੀ ਦਾ ਅੰਤ ਸਿੰਘਾਂ ਕਿਵੇ ਕੀਤਾ ਪਾਪੀ ਦਾ ਫੀਤਾ-ਫੀਤਾ ਉੱਡ ਗਿਆ।ਇਸ ਫਾਨੀ ਸੰਸਾਰ ਤੋਂ ਨਾਮੋ ਨਿਸ਼ਾਨ ਮਿੱਟ ਗਿਆ।ਪਾਪੀ ਦਾ ਤੇ ਅੰਤ ਹੋ ਗਿਆ ਪਰ ਸਿੰਘਾਂ ਦੀਆਂ ਮੁਸ਼ਕਲਾਂ ਦਾ ਦੌਰ ਉਵੇ ਦਾ ਉਵੇ ਹੀ ਚਲਦਾ ਰਿਹਾ।
|
|
ਅੱਗੇ ਪੜੋ....
|
|
|
|
<< Start < Prev 1 2 3 Next > End >>
|
| Results 1 - 9 of 23 |