|
ਸ. ਸਿਮਰਨਜੀਤ ਸਿੰਘ ਮਾਨ ਨਵ ਵਿਆਹੇ ਜੋੜੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਖਵੰਤ ਕੌਰ ਖਾਲਸਾ ਨੂੰ ਮੁਬਾਰਕਾਂ ਦਿੰਦੇ ਹੋਏ |
|
ਸਰਾਏ ਨਾਗਾ.3 ਅਪ੍ਰੈਲ :-ਪੰਥਕ ਸੇਵਾ ਲਹਿਰ ਦੇ ਮੁੱਖੀ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅੱਜ ਗ੍ਰਹਿਸਥ ਧਰਮ 'ਚ ਦਾਖਲ ਹੋ ਗਏ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਸਰਾਏ ਨਾਗਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸੰਤ ਦਾਦੂਵਾਲ ਨੇ ਡਾ. ਗੁਰਮੀਤ ਸਿੰਘ ਦੀ ਪੁੱਤਰੀ ਬੀਬੀ ਸੁਖਜੀਤ ਕੌਰ ਨਾਲ ਚਾਰ ਲਾਵਾਂ ਲਈਆਂ। ਇਸ ਮੌਕੇ ਜਿੱਥੇ ਸੰਤ ਸਮਾਜ ਵਾਸਤੇ ਬਹੁਤ ਸਾਰੀਆਂ ਧਾਰਮਿਕ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ। ਉੱਥੇ ਰਾਧਾ ਸੁਆਮੀ ਡੇਰੇ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਵੀ ਆਪਣੇ ਚੇਲਿਆਂ ਦੀ ਵੱਡੀ ਫੌਜ ਨਾਲ ਹਾਜ਼ਰ ਸਨ। ਸਿੱਖ ਧਰਮ ਦੇ ਨਾਮੀ ਪ੍ਰਚਾਰਕ ਅਤੇ ਸੰਤ ਬਾਬਾ ਬਲਜੀਤ ਸਿੰਘ ਦਾ ਵਿਆਹ ਸਮਾਗਮ ਪੂਰੀ ਸ਼ਾਨੌ-ਸ਼ੌਕਤ ਨਾਲ ਅਤੇ ਵਾਜੇ-ਗਾਜਿਆਂ ਨਾਲ ਸਿਰੇ ਚਡ਼ਿਆ। ਪਰ ਹੈਰਾਨਗੀ ਦੀ ਗੱਲ ਇਹ ਰਹੀ ਕਿ ਸਿੱਖ ਧਰਮ ਲਈ ਵੱਡਾ ਸੰਘਰਸ਼ ਕਰਨ ਵਾਲੇ ਸੰਤ ਜੀ ਦੇ ਆਪਣੇ ਨਿੱਜੀ ਵਿਆਹ ਮੌਕੇ ਗੁਰਮਰਿਆਦਾ ਦੀ ਧੱਜੀਆਂ ਸ਼ਰੇਆਮ ਉੰਡਦੀਆਂ ਦਿਖਾਈ ਦਿੱਤੀਆਂ, ਜਿੱਥੇ ਗੁਰਦੁਆਰਾ ਸਾਹਿਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਡੇਰਾ ਬਿਆਸ ਦੇ ਮੁਖੀ ਦੇਹਧਾਰੀ ਗੁਰੂ ਗੁਰਿੰਦਰ ਸਿੰਘ ਢਿੱਲੋਂ ਨੂੰ ਹੀ ਮੱਥੇ ਟਿਕਦੇ ਰਹੇ। ਹੋਰ ਤਾਂ ਹੋਰ ਸੰਗਤਾਂ ਵਿਚ ਉਸ ਸਮੇਂ ਹੋਰ ਵੀ ਹੈਰਾਨਗੀ ਅਤੇ ਰੋਸ਼ ਦੀ ਲਹਿਰ
|
|
ਅੱਗੇ ਪੜੋ....
|
|
|
ਮੇਰੀ ਪਹਿਲੀ ਅਤੇ ਆਖ਼ਰੀ ਇੱਛਾ ਹੈ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦਾ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਾਮੋ ਨਿਸ਼ਾਨ ਹੀ ਮਿਟ ਜਾਵੇ. ਭਾਈ ਬਲਵੰਤ ਸਿੰਘ ਰਾਜੋਆਣਾ |
|
|
ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚਡ਼੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਪਿਛਲੇ ਦਿਨੀਂ ਅਫਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਵੱਖ -2 ਅਖ਼ਬਾਰਾਂ ਵਿੱਚ ਵੱਖ -2 ਰਾਜਨੀਤਕ ਪਾਰਟੀਆ ਦੇ ਆਗੂ ਮੇਰੀ ਫਾਂਸੀ ਦੇ ਸਬੰਧ ਵਿੱਚ ਇੱਕ ਦੂਜੇ ਨੂੰ ਆਪਣੀ ਸਥਿਤੀ ਸਪੱਸਟ ਕਰਨ ਲਈ ਕਹਿ ਰਹੇ ਹਨ । ਖਾਲਸਾ ਜੀ ਇੰਨਾਂ ਰਾਜਨੀਤਕ ਪਾਰਟੀਆਂ ਦੇ ਲੋਕਾਂ ਦੀ ਸਥਿਤੀ ਵਾਰੇ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਇਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ , ਪਰ ਮੈਂ ਆਪਣੀ ਸਥਿਤੀ ਫਿਰ ਤੋਂ ਜ਼ਰੂਰ ਸਪੱਸਟ ਕਰ ਦਿੰਦਾ ਹਾਂ ਕਿ ਜਿਹਡ਼ੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕੀਤਾ, ਜਿਹਡ਼ੇ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੀਆਂ ਮਾਸੂਮ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨਾਂ ਨੂੰ ਕੋਹ ਕੋਹ ਕੇ ਮਾਰਿਆ , ਜਿਹਡ਼ੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ,ਜਿਹਡ਼ੇ ਕਾਂਗਰਸੀ ਹੁਕਮਰਾਨਾਂ ਦੇ ਆਪਣੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਮੈਂ ਇੰਨਾਂ ਕਾਤਲ ਕਾਂਗਰਸੀ ਹੁਕਮਰਾਨਾਂ ਅੱਗੇ ਨਾ ਕਦੇ ਸਿਰ ਝੁਕਾਇਆ ਹੈ ਅਤੇ ਨਾ ਹੀ ਝੂਕਾਂਵਾਗਾ, ਨਾ ਕਦੇ ਕੋਈ ਬੇਨਤੀ ਕੀਤੀ ਹੈ ਅਤੇ ਨਾ ਹੀ ਕਦੇ ਕਰਾਂਗਾ, ਨਾ ਕਦੇ ਕੋਈ ਰਹਿਮ ਮੰਗਿਆ ਹੈ ਨਾ ਹੀ ਕਦੇ ਮੰਗਾਂਗਾ । ਖਾਲਸਾ ਜੀ , ਜੇਕਰ ਮੈਂ ਉਨਾਂ ਲੋਕਾਂ ਵਿੱਚ ਸਾਮਿਲ ਹੋ ਸਕਿਆ ਜਿੰਨਾਂ ਨੇ ਇਨਾਂ ਕਾਤਲ ਅਤੇ ਬਲਾਤਕਾਰੀ ਕਾਂਗਰਸੀ ਹੁਕਮਰਾਨਾਂ ਦੀ ਈਨ ਮੰਨਣ ਨਾਲੋਂ ਸ਼ਹਾਦਤਾਂ ਦੇਣੀਆ ਬਿਹਤਰ ਸਮਝੀਆਂ ਤਾਂ ਮੈਂ ਸਮਝਾਂਗਾ ਕਿ ਮੇਰਾ ਇਹ ਜੀਵਨ ਸਫਲ ਰਿਹਾ, ਮੇਰਾ ਇਸ ਧਰਤੀ ਤੇ ਆਉਣਾ ਸਫ਼ਲ ਰਿਹਾ । ਖਾਲਸਾ ਜੀ ਮੇਰੀ ਪਹਿਲੀ ਅਤੇ ਆਖ਼ਰੀ ਇੱਛਾ ਇਹੀ ਹੈ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦਾ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਾਮੋ ਨਿਸ਼ਾਨ ਹੀ ਮਿਟ ਜਾਵੇ ਇਹ ਕੰਮ ਚਾਹੇ ਮੇਰਾ ਜੀਵਨ ਕਰੇ ਜਾਂ ਮੇਰੀ ਮੌਤ । ਇਨਾਂ ਕਾਤਲ ਕਾਂਗਰਸੀਆਂ ਦਾ ਪੰਜਾਬ ਦੀ ਧਰਤੀ ਤੇ ਜਿੱਤਣਾ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਦਾ ਅਪਮਾਨ ਹੈ , ਕੌਮ ਦੀ ਅਣਖ਼ ਅਤੇ ਗੈਰਤ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੀਆਂ ਸ਼ਹਾਦਤਾਂ ਦਾ ਅਪਮਾਨ ਹੈ । ਪੰਜਾਬ ਦੀ ਧਰਤੀ ਤੇ ਇਨਾਂ ਕਾਂਗਰਸੀਆਂ ਦੀ ਜਿੱਤ ਸਾਡੀ ਨੈਤਿਕ ਹਾਰ ਹੈ ।ਖਾਲਸਾ ਜੀ , ਅਫ਼ਜਲ ਗੁਰੂ ਨੂੰ ਫਾਂਸੀ ਲਾਉਣ ਤੋਂ ਬਾਅਦ ਇਸ ਦੇਸ਼ ਦੇ ਹੁਕਮਰਾਨ ਇਹ ਵੱਡੇ-ਵੱਡੇ
|
|
ਅੱਗੇ ਪੜੋ....
|
|
|
ਭਾਰਤੀ ਜਥੇ ਨੇ ਢਾਕਾ ਦੇ ਗੁਰਦੁਆਰਾ ਨਾਨਕਸ਼ਾਹੀ ’ਚ ਪ੍ਰਕਾਸ਼ ਪੁਰਬ ਮਨਾਇਆ |
|
ਢਾਕਾ ਦੇ ਇਤਿਹਾਸਕ ਗੁਰਦੁਆਰਾ ਨਾਨਕਸ਼ਾਹੀ ’ਚ ਵੱਖ ਵੱਖ ਦੇਸ਼ਾਂ ਤੋਂ ਆਈਆਂ ਸਿੱਖ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਡ਼ੀ ਸ਼ਰਧਾ ਨਾਲ ਮਨਾਇਆ। ਇਸ ਪ੍ਰਕਾਸ਼ ਪੁਰਬ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਢਾਕਾ ’ਚ ਆਉਣ ਦੇ 500 ਸਾਲਾ ਸਮਾਗਮ ਵਜੋਂ ਵੀ ਮਨਾਇਆ ਗਿਆ। ਇੱਥੋਂ ਦੇ ਗੁਰਦੁਆਰਾ ਨਾਨਕਸ਼ਾਹੀ ’ਚ ਜਿਥੇ ਪਹਿਲੀ ਵਾਰ ਸਭ ਤੋਂ ਵੱਡਾ ਜਥਾ ਆਇਆ ਉਥੇ ਬੰਗਲਾਦੇਸ਼ ਦੇ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ ਪਹਿਲੀ ਵਾਰ ਆਏ ਹਨ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਸ਼੍ਰੋਮਣੀ ਕਮੇਟੀ ਦੇ ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਜਗੀਰ ਸਿੰਘ ਤੇ ਸਾਬਕਾ ਮੈਂਬਰ ਵੀ ਇਨ੍ਹਾਂ ਗੁਰਧਾਮਾਂ ਦੇ ਪਹਿਲੀ ਵਾਰ ਦਰਸ਼ਨ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਪਹਿਲਾਂ ਆਏ ਜਥਿਆਂ ’ਚ ਮੈਂਬਰਾਂ ਦੀ ਗਿਣਤੀ 100 ਤੋਂ ਵੀ ਘੱਟ ਹੁੰਦੀ ਸੀ, ਪਰ ਇਸ ਵਾਰ ਆਏ ਜਥੇ ਵਿਚ ਆਈਆਂ ਸੰਗਤਾਂ ਦੀ ਗਿਣਤੀ ਤਿੰਨ ਸੌ ਤੋਂ ਵੀ ਵੱਧ ਹੈ ਜਿਨ੍ਹਾਂ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਬੰਗਲਾਦੇਸ਼ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਤੇ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਬੋਰਡ ਦੇ ਸਰਪ੍ਰਸਤ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਹਨ। ਕਮੇਟੀ
|
|
ਅੱਗੇ ਪੜੋ....
|
|
|
ਗੁਰਬਾਣੀ ਨੂੰ ਬੇਦਾਵਾ ਦੇ ਕੇ ਰਣਜੀਤ ਸਿੰਘ ਢੱਡਰੀਆਂ ਵਾਲਾ ਮਿਰਜ਼ਾ ਦੀ ਤਰਜ਼ ਤੇ ਗਾ ਰਿਹਾ |
|
|
|
ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਦੇ ਵਿਰੂੱਧ ਵਿੱਚ ਵਿਸ਼ਾਲ ਸ਼ਾਂਤਮਈ ਰੋਸ ਮਾਰਚ |
|
|
ਪ੍ਰੈਸ ਨੋਟ -
ਜਾਰੀ ਕਰਤਾ -ਕੁਲਵਿੰਦਰ ਸਿੰਘ (ਪ੍ਰੈਸ ਸਕੱਤਰ)
ਅਮ੍ਰਿੰਤਸਾਰ - ਸਿੱਖ ਕੌਮ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਦੇ ਵਿਰੂੱਧ ਵਿੱਚ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਅਨੁਸਾਰ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅੱਜ ਹਿੰਦੂਸਤਾਨ ਦੇ ਸੁਤੇ ਕਨੂੰਨ ਨੂੰ ਜਗਾਊਣ ਲਈ ਇੱਕ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਜਿਸ ਵਿੱਚ ਫੈਡਰੇਸ਼ਨ (ਮਹਿਤਾ) ਦੇ ਸੈਂਕੜੇ ਆਹੁਦੇਦਾਰ ਅਤੇ ਵਰਕਰਾ ਨੇ ਜਿਲਾ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਦੀ ਅਗਵਾਹੀ ਹੇਠ ਕੇਸਰੀ ਦਸਤਾਰਾਂ ਸਜਾ ਕੇ ਆਪਣੇ ਮੋਟਰਸਾਇਕਲ, ਸਕੂਟਰਾਂ ਤੇ ਕੇਸਰੀ ਝੰਡੇ ਲਗਾਕੇ ਅਤੇ ਹੱਥ ਵਿਚ ਰਾਜੋਆਣਾ ਨੂੰ ਫਾਂਸੀ ਦੇਣ ਦੇ ਵਿਰੁੱਧ ਤੱਖਤੀਆਂ ਫੜਕੇ ਸ਼ਮੂਲੀਅਤ ਕੀਤੀ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 9 of 234 |