|
ਏਸ਼ੀਆਈ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ |
|
ਸਿੰਗਾਪੁਰ.25;ਅਗਸਤ (ਏਜੰਸੀ ਰਾਹੀ) - ਅਮਰੀਕੀ ਅਰਥ–ਵਿਵਸਥਾ ਨੂੰ ਲੈ ਕੇ ਚਿੰਤਾ ਬਣੇ ਰਹਿਣ ਦੇ ਬਾਵਜੂਦ ਏਸ਼ੀਆਈ ਬਾਜ਼ਾਰ ਵਿੱਚ ਅੱਜ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕੁਝ ਵਾਧਾ ਦੇਖਣ ਨੂੰ ਮਿਲਿਆ। ਹਾਲਾਂਕਿ ਇੱਕ ਬੈਰਲ ਤੇਲ ਦੀ ਕੀਮਤ 72 ਡਾਲਰ ਦੇ ਦਾਇਰੇ ਵਿੱਚ ਹੀ ਰਿਹਾ। ਨਿਊਯਾਰਕ ਮੁੱਖ ਵਾਅਦਾ ਬਾਜ਼ਾਰ ਵਿੱਚ ਅਕਤੂਬਰ ਡਿਲੀਵਰੀ ਵਾਲਾ ਲਾਈਟ ਸਵੀਟ ਕੱਚਾ ਤੇਲ 24 ਸੈਂਟ ਵਧ ਕੇ 71.87 ਡਾਲਰ ਪ੍ਰਤੀ ਬੈਰਲ ਹੋ ਗਿਆ। ਕੱਲ੍ਹ ਇੱਥੇ 71.63 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਅਕਤੂਬਰ ਡਿਲੀਵਰੀ ਬ੍ਰੇਂਟ ਨਾਰਥ ਸੀ 23 ਸੇਂਟ ਵਧ ਕੇ 72.61 ਡਾਲਰ ਪ੍ਰਤੀ ਬੈਰਲ ਹੋ ਗਿਆ।
|
|
ਅੱਗੇ ਪੜੋ....
|
|
|
ਬਰਾਮਦਕਾਰਾਂ ਨੂੰ ਦਿੱਤੀਆਂ ਸਹੂਲਤਾਂ ਜਾਰੀ ਰੱਖਣ ਦਾ ਫੈਸਲਾ |
|
|
ਨਵੀਂ ਦਿੱਲੀ:23,ਅਗਸਤ ( ਏਜੰਸੀ ਰਾਹੀ) - ਸਰਕਾਰ ਨ ਮੌਜੂਦਾ ਵਿਸ਼ਵ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਬਰਾਮਦਕਾਰਾਂ ਨੂੰ ਦਿੱਤੀਆਂ ਗਈਆਂ ਰਿਆਇਤਾਂ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਕਂਦਰੀ ਵਪਾਰ ਤ ਸਨਅਤ ਮੰਤਰੀ ਸ਼੍ਰੀ ਆਨੰਦ ਸ਼ਰਮਾ ਨ ਨਵੀਂ ਦਿੱਲੀ ਵਿੱਚ ਸਾਲਾਨਾ ਵਿਦਸ਼ ਵਪਾਰ ਨੀਤੀ ਨੂੰ ਜਾਰੀ ਕਰਦਿਆਂ ਦਿੱਤੀ।
|
|
ਅੱਗੇ ਪੜੋ....
|
|
|
ਖੁਰਾਕੀ ਮਹਿੰਗਾਈ ਦਰ ਘਟੀ |
|
ਨਵੀਂ ਦਿੱਲੀ:19,ਅਗਸਤ(ਅੰਕੁਰ ਤਾਂਗੜੀ ) - ਖੁਰਾਕੀ ਮਹਿੰਗਾਈ ਦਰ ਪਹਿਲਾਂ ਨਾਲੋਂ ਘਟੀ ਹੈ ਪਰ ਅਜੇ ਵੀ ਇਹ ਦੋਹਰੇ ਅੰਕ ਵਿੱਚ ਬਣੀ ਹੋਈ ਹੈ। 7 ਅਗਸਤ ਨੂੰ ਖ਼ਤਮ ਹੋਏ ਹਫਤੇ ਦੌਰਾਨ ਖੁਰਾਕੀ ਮਹਿੰਗਾਈ ਦਰ 10.35 ਫੀਸਦੀ ਦਰਜ ਕੀਤੀ ਗਈ ਜਦ ਕਿ ਉਸ ਤੋਂ ਪਿਛਲੇ ਹਫਤੇ 31 ਜੁਲਾਈ ਨੂੰ ਇਹ 11.40 ਫੀਸਦੀ ਸੀ। ਸਬਜੀਆਂ ਦੀਆਂ ਕੀਮਤਾਂ, ਮੁੱਖ ਤੌਰ 'ਤੇ ਆਲੂ ਤੇ ਪਿਆਜ਼ ਦੀਆਂ ਕੀਮਤਾਂ ਡਿੱਗਣ ਕਾਰਨ ਮਹਿੰਗਾਈ ਦਰ ਵਿੱਚ ਕਮੀ ਆਈ ਹੈ।
|
|
|
ਏਸ਼ੀਆਈ ਤੇਲ ਬਾਜ਼ਾਰ 'ਚ ਤੇਜ਼ੀ ਜਾਰੀ |
|
ਸਿੰਗਾਪੁਰ, 8 ਜੁਲਾਈ -ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇ ਰੁਖ਼ ਵਿਚਾਲੇ ਅੱਜ ਏਸ਼ੀਆਈ ਤੇਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮਜ਼ਬੂਤ ਹੋ ਕੇ 75 ਡਾਲਰ ਪ੍ਰਤੀ ਬੈਰਲ ਤੋਂ ਉਪਰ ਚਲੇ ਗਏ ਹਨ।
ਨਿਊਯਾਰਕ ਬਾਜ਼ਾਰ ਦਾ ਅਗਸਤ ਡਿਲੀਵਰੀ ਵਾਲਾ ਲਾਈਟ ਸਵੀਟ ਕੱਚਾ ਤੇਲ 68 ਸੇਂਟ ਵਧ ਕੇ 75.10 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਇਸ ਤਰ੍ਹਾਂ ਅਗਸਤ ਡਿਲੀਵਰੀ ਵਾਲੇ ਬ੍ਰੇਂਟ ਨਾਰਥ ਸੀ ਕੱਚੇ ਤੇਲ ਵਿੱਚ 68 ਸੇਂਟ ਦੀ ਮਜ਼ਬੂਤੀ ਆਈ ਅਤੇ ਇਹ 74.19 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ।
|
|
ਅੱਗੇ ਪੜੋ....
|
|
|
ਯੈੱਸ ਬੈਂਕ ਅਗਲੇ ਸਾਲ 100 ਨਵੀਆਂ ਬ੍ਰਾਂਚਾਂ ਖੋਲੇਗਾ |
|
ਮੁੰਬਈ, 8 ਜੁਲਾਈ ਦੇਸ਼ ਭਰ ਵਿੱਚ ਆਪਣੀ ਸਾਖ਼ ਬਣਾਉਣ ਦੀ ਯੋਜਨਾ ਤਹਿਤ ਨਿੱਜੀ ਖੇਤਰ ਦੇ ਯੈੱਸ ਬੈਂਕ ਨੇ ਅਗਲੇ ਇੱਕ ਸਾਲ ਵਿੱਚ 100 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ। ਬੈਂਕ ਵੱਲੋਂ ਅੱਜ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਇਸ ਮਹੀਨੇ 91 ਨਵੀਆਂ ਸ਼ਾਖਾਵਾਂ ਖੋਲ੍ਹਣ ਦਾ ਲਾਈਸੈਂਸ ਮਿਲਿਆ ਹੈ। ਅਗਲੇ ਇੱਕ ਸਾਲ ਦੌਰਾਨ ਉਹ ਆਪਣੀਆਂ ਸ਼ਾਖਾਵਾਂ ਦੀ ਗਿਣਤੀ 250 ਤੱਕ ਪਹੁੰਚਾਏਗਾ।
|
|
ਅੱਗੇ ਪੜੋ....
|
|
|
|
<< Start < Prev 1 2 Next > End >>
|
| Results 1 - 9 of 14 |