Monday, 20 May 2013

RSS

Advertisements

AdvertisementAdvertisement
ਮਾਲਵਾ
ਗੁਰੂ ਕਾ ਸਿੱਖ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਈ ਮੇਲ
dps_bhullar_3.jpgਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪਡ਼੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹਡ਼ੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ।ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ ਸੰਬੋਧਤ ਹੁੰਦੇ ਹਨ ਅਤੇ ਜਦੋਂ ਵੀ ਕੋਈ ਜੇਲ੍ਹ ਕਰਮਚਾਰੀ ਜੋ ਪ੍ਰੋ. ਭੁੱਲਰ ਦੀ ਸੇਵਾ ਵਿਚ ਰਿਹਾ ਹੋਵੇ ਮਿਲਦਾ ਹੈ ਤਾਂ ਉਹ ਉਹਨਾਂ ਦੇ ਗੁਣ-ਗਾਣ ਗਾਉਂਦਾ ਥੱਕਦਾ ਨਹੀਂ ਕਿ ਵੋਹ ਤੋਂ ਬਹੁਤ ਭਲੇ ਹੈ, ਸਹੀ ਰੂਪ ਮੇਂ ਸੰਤ ਹੈ ਵੋਹ, ਕਭੀ ਕਿਸੀ ਕੋ ਬੁਰਾ ਨਹੀਂ ਬੋਲਤੇ ਔਰ ਹਮੇਸ਼ਾ ਗੁਰਬਾਣੀ ਪਡ਼੍ਹਤੇ ਰਹਿਤੇ ਹੈ।... ਕਈਆਂ ਦਾ ਤਾਂ ਕਹਿਣਾ ਹੈ ਕਿ ਉਹ ਲਗਾਤਾਰ 20-20 ਘੰਟੇ ਸਿਮਰਨ ਕਰਦੇ ਰਹੇ ਹਨ।
ਸੁਮੇਧ ਸੈਣੀ ਇਰਾਦਾ ਕਤਲ ਕੇਸ ਵਿਚ ਜਦੋਂ ਪ੍ਰੋ. ਭੁੱਲਰ ਨੂੰ ਪਹਿਲੀ ਵਾਰ ਚੰਡੀਗਡ਼੍ਹ ਕਚਹਿਰੀਆਂ ਵਿਚ ਪੇਸ਼ ਕਰਨਾ ਸੀ ਤਾਂ ਮੈਂ, ਸਵ. ਭਾਈ ਸੁਰਿੰਦਰਪਾਲ ਸਿੰਘ ਠਰੂਆ, ਭਾਈ ਸੇਵਕ ਸਿੰਘ ਤੇ ਭਾਈ ਮਨਧੀਰ ਸਿੰਘ ਅਗਾਊਂ ਹੀ ਪਟਿਆਲੇ ਤੋਂ ਪੁੱਜ ਗਏ। ਪ੍ਰੋ. ਭੁੱਲਰ ਨੂੰ ਦੇਖਣ ਤੇ ਉਹਨਾਂ ਦੀ ਪੇਸ਼ੀ ਦੀ ਕਵਰਿਗ ਕਰਨ ਲਈ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਪੁੱਜਿਆ ਹੋਇਆ ਸੀ।ਜਦੋਂ ਵੀ ਕੋਈ ਗੱਡੀ ਕੋਰਟ ਬਾਹਰ ਆਉਂਦੀ ਤਾਂ ਸਾਰੇ ਓਧਰ ਨੂੰ ਭੱਜਦੇ ਕਿ ਸ਼ਾਇਦ ਪ੍ਰੋ. ਭੁੱਲਰ ਨੂੰ ਲੈ ਆਏ ਪਰ ਕੁਝ ਸਮੇਂ ਬਾਅਦ ਹੀ ਚੰਡੀਗਡ਼੍ਹ ਪੁਲਿਸ ਦੀਆਂ ਜਿਪਸੀਆਂ ਦੀਆਂ ਡਾਰਾਂ ਵਿਚਕਾਰ ਆਉਂਦੀ ਬੱਸ ਵਿਚੋਂ ਕਈ ਪੁਲਿਸ ਵਾਲੇ ਉੱਤਰੇ ਤੇ ਉਹਨਾਂ ਦੇ ਵਿਚਕਾਰ ਛੋਟੇ ਜਿਹੇ ਕੱਦ ਦਾ ਇਕ ਸਿੱਖ ਹੱਥਕਡ਼੍ਹੀਆਂ ਵਿਚ ਜਕਡ਼ਿਆਂ ਹੋਇਆ ਹਸੂੰ-ਹਸੂੰ ਕਰਦਾ ਛੋਟੇ-ਛੋਟੇ ਕਦਮਾਂ ਨਾਲ ਭਗਤਾਂ ਵਾਲੀ ਨਿਰਾਲੀ ਚਾਲ ਚੱਲ ਰਿਹਾ ਸੀ। ਪੁਲਿਸ ਵਾਲੇ ਕਾਹਲੇ ਸੀ ਕਿ ਛੇਤੀ-ਛੇਤੀ ਤਰੀਕ ਭੁਗਤਾ ਕੇ ਚੱਲੀਏ ਦਿੱਲੀ ਵਾਪਸ, ਪਰ ਅਸੀਂ ਚਾਹੁੰਦੇ ਸੀ ਕਿ ਥੋਡ਼ਾ ਸਮਾਂ ਲੱਗ ਜਾਵੇ ਤਾਂ ਜੋ ਕੋਈ ਗੱਲ ਹੋ ਸਕੇ ਪਰ ਸਭ ਅਸਫਲ ਤੇ ਚਾਰ ਮਿੰਟ ਤੋਂ ਵੀ ਘੱਟ ਸਮੇਂ ਵਿਚ ਸਾਰੀ ਕਾਰਵਾਈ ਪੂਰੀ ਕਰਕੇ ਪ੍ਰੋ. ਭੁੱਲਰ ਨੂੰ ਲੈ ਤੁਰੇ। ਅਸੀਂ ਦੋ-ਚਾਰ ਨਾਹਰਿਆਂ ਨਾਲ ਹੀ ਆਪਣੀ ਹਾਜ਼ਰੀ ਲਵਾਈ।ਮੈਂ ਕਿਸੇ ਵੀਡਿਓ ਵਾਲੇ ਨਾਲ ਗੱਲ ਕੀਤੀ ਤਾਂ ਉਹ ਕੁਝ ਸੇਵਾ ਬਦਲੇ ਪ੍ਰੋ. ਭੁੱਲਰ ਦੀ ਸਟੇਸ਼ਨ ਤੱਕ ਦੀ ਵੀਡਿਓ ਬਣਾ ਕੇ ਦੇ ਗਿਆ ਜਿਸ ਨੂੰ ਦੇਖਿਆਂ ਪਤਾ ਲੱਗਾ ਕਿ ਤਿਹਾਡ਼ ਜੇਲ੍ਹ ਤੋਂ ਪ੍ਰੋ. ਭੁੱਲਰ ਨੂੰ ਕੁਝ ਪੁਲਿਸ
ਅੱਗੇ ਪੜੋ....
 
ਭੁੱਲਰ ਦੀ ਫ਼ਾਂਸੀ ਖ਼ਿਲਾਫ਼ ਹਿਊਮਨ ਰਾਈਟਸ ਇੰਟਰਨੈਸ਼ਨਲ ਦਾਇਰ ਕਰੇਗੀ ਨਜ਼ਰਸਾਨੀ ਪਟੀਸ਼ਨ ਈ ਮੇਲ
113288__prof.jpgਚੰਡੀਗੜ੍ਹ. 15 ਅਪਰੈਲ:-ਸੁਪਰੀਮ ਕੋਰਟ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖਣ ਖ਼ਿਲਾਫ਼ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ (ਲਹਿਰੀ) ਵੱਲੋਂ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਜਾਵੇਗੀ। ਜਥੇਬੰਦੀ ਨੇ ਕੇਂਦਰ ਸਰਕਾਰ ‘ਤੇ ਭੁੱਲਰ ਦੀ ਸਜ਼ਾ ਮੁਆਫ਼ੀ ਦਾ ਕੇਸ ਜਾਣਬੁੱਝ ਕੇ ਤੋੜ ਮਰੋੜ ਕੇ ਸੁਪਰੀਮ ਕੋਰਟ ਅੱਗੇ ਰੱਖਣ ਦਾ ਦੋਸ਼ ਲਾਇਆ ਹੈ। ਨਜ਼ਰਸਾਨੀ ਪਟੀਸ਼ਨ ਸੰਵਿਧਾਨ ਦੇ ਆਰਟੀਕਲ 21 ਤਹਿਤ ਦਾਇਰ ਕੀਤੀ ਜਾਵੇਗੀ।ਜਥਬੰਦੀ ਦੇ ਪ੍ਰਧਾਨ ਵਕੀਲ ਨਵਕਿਰਨ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਤੋਂ ਇਹ ਜਾਣਕਾਰੀ ਲੁਕਾ ਕੇ ਰੱਖੀ ਗਈ ਕਿ ਭੁੱਲਰ ਦਾ ਪਿਛਲੇ ਢਾਈ ਸਾਲਾਂ ਤੋਂ ਮੈਂਟਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਭੁੱਲਰ ਦੀ ਦਿਮਾਗੀ ਹਾਲਤ ਤਿਹਾੜ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਰੱਖਣ ਕਰਕੇ ਵਿਗੜੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਨੂੰ ਪੇਸ਼ ਕੀਤੀ ਰਹਿਮ ਦੀ ਅਪੀਲ ਵਾਲੀ ਰਿਪੋਰਟ ਹੀ ਸੁਪਰੀਮ ਕੋਰਟ ਅੱਗੇ ਪੇਸ਼ ਕਰ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭੁੱਲਰ ਦੀ ਸਿਹਤ ਦੀ ਸਹੀ ਹਾਲਤ ਪੇਸ਼ ਕੀਤੇ ਜਾਣ ਦੀ ਸੂਰਤ ਵਿੱਚ ਅਦਾਲਤ ਦਾ ਫੈਸਲਾ ਵੱਖਰਾ ਹੋਣਾ ਸੀ। ਦਿਮਾਗ਼ੀ ਤੌਰ ‘ਤੇ ਠੀਕ ਨਾ ਹੋਣ ਵਾਲੇ ਦੋਸ਼ੀਆਂ ਨੂੰ ਕਾਨੂੰਨ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਦਿੰਦਾ ਹੈ। ਭੁੱਲਰ ਜਨਵਰੀ 2011 ਤੋਂ ਮੈਂਟਲ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਇਹ ਤੱਥ ਅਦਾਲਤ ਤੋਂ ਲੁਕਾ ਕੇ ਰੱਖੇ ਗਏ ਹਨ। ਕਾਨੂੰਨ ਅਨੁਸਾਰ ਭੁੱਲਰ ਨੂੰ ਸੁਪਰੀਮ ਕੋਰਟ ਅੱਗੇ ਆਪਣੀ ਗੱਲ ਕਹਿਣ ਦਾ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਸੀ।
ਅੱਗੇ ਪੜੋ....
 
ਗੁਰਦਵਾਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੱਤਕਾ ਸਿਖਲਾਈ ਕੇਂਦਰ ਖੋਲਿਆ ਈ ਮੇਲ
dsc09816.jpgਅਜੀਤਗੜ .15 ਅਪ੍ਰੈਲ:ਜ਼ਿਲਾ ਗੱਤਕਾ ਐਸੋਸੀਏਸ਼ਨ (ਰਜ਼ਿ.):- ਅਜੀਤਗੜ ਵੱਲੋਂ ਅੱਜ ਗੁਰਦਵਾਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੁਫਤ ਗੱਤਕਾ ਸਿਖਲਾਈ ਕੇਂਦਰ ਖੋਲਿਆ ਗਿਆ ਹੈ ਜਿਸ ਦਾ ਉਦਘਾਟਨ ਪੰਜਾਬ ਲੇਬਰਫੈਡ ਦੇ ਵਾਈਸ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਸੋਹਾਣਾ ਨੇ ਕੀਤਾ। ਇਸ ਮੌਕੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸ੍ਰੀ ਗੁਰਮੀਤ ਸਿੰਘ, ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ.) ਦੇ ਜਨਰਲ ਸਕੱਤਰ ਸ੍ਰੀ ਹਰਜੀਤ ਸਿੰਘ ਗਰੇਵਾਲ, ਜ਼ਿਲਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਫੂਲਰਾਜ ਸਿੰਘ ਐਮ.ਸੀ., ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਈ ਕੁਲਦੀਪ ਸਿੰਘ ਜ਼ਿਲਾ ਖੁਰਾਕ ਤੇ ਵੰਡ ਅਫਸਰ ਅਜੀਤਗੜ, ਪੰਜਾਬ ਗੱਤਕਾ ਐਸੋਸੀਏਸ਼ਨ ਦੇ ਵਿਰਸਾ ਸੰਭਾਲ ਵਿੰਗ ਦੇ ਕੈਂਪ ਕੋਆਰਡੀਟੇਟਰ ਜਗਦੀਸ਼ ਸਿੰਘ ਕੁਰਾਲੀ, ਰਘਬੀਰ ਸਿੰਘ ਕੁਰਾਲੀ, ਗੱਤਕਾ ਕੋਚ ਸ੍ਰੀ ਰਾਜਦੀਪ ਸਿੰਘ ਬਾਲੀ, ਪ੍ਰਿੰਸਪਰੀਤ ਸਿੰਘ ਤੇ ਬਿਨੇਦੀਪ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸ੍ਰੀ ਪਰਮਿੰਦਰ ਸਿੰਘ ਸੋਹਾਣਾ ਨੇ ਜ਼ਿਲਾ ਗੱਤਕਾ ਐਸੋਸੀਏਸ਼ਨ ਵੱਲੋਂ
ਅੱਗੇ ਪੜੋ....
 
ਭੁੱਲਰ ਦੇ ਪਿੰਡ ਵਾਸੀਆਂ ਵੱਲੋਂ ਚੱਕਾ ਜਾਮ ਈ ਮੇਲ
12ptnw63.jpgਭਗਤਾ ਭਾਈ. 12 ਅਪਰੈਲ:-ਸੁਪਰੀਮ ਕੋਰਟ ਵੱਲੋਂ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਘਟਾਉਣ ਦੀ ਪਟੀਸ਼ਨ ਖਾਰਜ ਕੀਤੇ ਜਾਣ ਪਿੱਛੋਂ ਰੋਹ ਵਿੱਚ ਆਈਆਂ ਸੰਗਤਾਂ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਵਿੱਚ ਬਾਜਾਖਾਨਾ-ਬਰਨਾਲਾ ਸੜਕ ’ਤੇ ਜਾਮ ਲਾਇਆ ਗਿਆ।ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਨੀ) ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਵਧੇਗੀ। ਦਿੱਲੀ ਦੰਗਿਆਂ ਦੀ ਉਦਹਾਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਆਪਣੇ ਹੀ ਦੇਸ਼ ਵਿੱਚ ਸਿੱਖਾਂ ਨਾਲ ਇਨਸਾਫ ਦੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰੇ ਉਪਰੰਤ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਅੱਗੇ ਪੜੋ....
 
ਸਤਿਕਾਰਯੋਗ ਖਾਲਸਾ ਜੀਓ,ਵਾਹਿਗੁਰੂ ਜੀ ਕਾ ਖਾਲਸਾ ॥ਵਾਹਿਗੁਰੂ ਜੀ ਕੀ ਫ਼ਤਹਿ॥ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ –ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਈ ਮੇਲ
ਸਤਿਕਾਰਯੋਗ ਖਾਲਸਾ ਜੀਓ,ਵਾਹਿਗੁਰੂ ਜੀ ਕਾ ਖਾਲਸਾ ॥ਵਾਹਿਗੁਰੂ ਜੀ ਕੀ ਫ਼ਤਹਿ॥ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ –ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਿਛਲੇ ਦਿਨੀਂ ਸ੍ਰੋਮਣੀ ਅਕਾਲੀ ਦਲ ਵੱਲੋਂਗੋਆ ਦੀਆਂ ਬੀਚਾਂ ਤੇ ਕੀਤਾ ਗਿਆ ਚਿੰਤਨ ਸੰਮੇਲਨ ਸਮੁੱਚੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਠੇਸਪਹੁੰਚਾਉਣ ਵਾਲਾ ਹੈ ।ਇਸ ਪੰਜ ਦਰਿਆਵਾਂ ਦੀ ਧਰਤੀ ਮਾਂ ਨਾਲ ਇੱਕ ਧੋਖਾ ਹੈ ।ਇਥੇ ਸਵਾਲਇਹ ਪੈਦਾ ਹੁੰਦਾ ਹੈ ਕਿ ਗੁਰੂਆਂ, ਪੀਰਾਂ ਅਤੇ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਦੇ ਜਨਮਾਂ ਅਤੇ ਸ਼ਹਾਦਤਾਂ ਨੂੰ ਆਪਣੇ ਸੀਨੇ ਵਿਚ ਸਮੋਈ ਬੈਠੀ ਇਹ ਪੰਜ ਦਰਿਆਵਾਂ ਦੀ ਧਰਤੀ ਮਾਂ ਕੀ ਹੁਣ ਅਕਾਲੀ ਦਲ ਦੇ ਚਿੰਤਨ ਸੰਮੇਲਨ ਦੇ ਯੋਗ ਵੀ ਨਹੀਂ ਰਹੀ । ਖਾਲਸਾ ਜੀ , ਕਿਸੇ ਵੀ ਰਾਜ ਦੀ ਜਨਤਾ ਕਿਸੇ ਵੀ ਪਾਰਟੀ ਤੇ ਵਿਸ਼ਵਾਸ ਕਰਕੇ ਉਸਨੂੰ ਇਸ ਲਈ ਆਪਣੀਆਂ ਕੀਮਤੀ ਵੋਟਾਂ ਪਾਉਂਦੀ ਹੈ ਤਾਂ ਕਿ ਇਹ ਨੇਤਾ ਲੋਕ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਦੁੱਖ ਦਰਦ ਨੂੰ ਸਮਝ ਕੇ , ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਦੁੱਖ ਦਰਦ ਦਾ ਅਤੇ ਸਮੱਸਿਆਵਾਂ ਦਾ ਕੋਈ ਸਦੀਵੀਂ ਹੱਲ ਕਰਨਗੇ ।ਕਿੰਨਾਚੰਗਾ ਹੁੰਦਾ ਜੇਕਰ ਸੱਤਾਧਾਰੀ ਅਕਾਲੀ ਦਲ ਵੱਲੋਂ ਰਾਜ ਦੀ ਜਨਤਾ ਦਾ ਵਿਸ਼ਵਾਸ ਜਿੱਤਣ ਲਈ ਇਹ ਚਿੰਤਨ ਸੰਮੇਲਨ ਸਤਲੁਜ ਜਾਂ ਬਿਆਸ ਦੇ ਕਿਸੇ ਕੰਡੇ ਤੇ ਲਗਾਇਆ ਜਾਂਦਾ ਉਥੇ ਬੈਠ ਕੇ ਰਾਜਨੀਤਕ ਚਿੰਤਨ ਦੇ ਨਾਲ ਇੰਨ੍ਹਾਂ ਦਰਿਆਵਾਂ ਦੇ ਗੰਧਲੇ ਅਤੇ ਮਨੁੱਖੀ ਸਿਹਤ ਲਈ ਮਾਰੂ ਹੋ ਚੁੱਕੇਪਾਣੀਆਂ ਨੂੰ ਸਾਫ਼ ਕਰਨ ਦਾ ਕੋਈ ਹੱਲ ਵੀ ਲੱਭ ਲਿਆ ਜਾਂਦਾ ।ਕਿੰਨਾ ਚੰਗਾ ਹੁੰਦਾ ਜੇਕਰ ਇਹਸੰਮੇਲਨ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਗਾਇਆ ਜਾਂਦਾ ਰਾਜਨੀਤਕ ਚਿੰਤਨ ਦੇ ਨਾਲ ਨਾਲ ਆਨੰਦਪੁਰ ਦੇ ਮਤੇ ਤੋਂ ਆਪਣੇ ਹੱਕਾਂ ਲਈ ਸ਼ੁਰੂ ਹੋਏ ਸ਼ੰਘਰਸ ਦੌਰਾਨ ਗਈਆਂ ਲੱਖਾਂਸਿੱਖ ਨੌਜਵਾਨਾਂ ਦੀਆਂ ਜਾਨਾਂ ਤੇ ਸੋਚ ਵਿਚਾਰ ਕਰ ਲਈ ਜਾਂਦੀ , ਉਨ੍ਹਾਂ ਨੂੰ ਯਾਦ ਕਰ ਲਿਆ ਜਾਂਦਾ। ਦਿੱਲੀ ਤੋਂ ਆਪਣੇ ਹੱਕ ਲੈਣ ਲਈ ਕਿਸੇ ਸ਼ੰਘਰਸ ਦੀ ਰੂਪ ਰੇਖਾ ਤਿਆਰ ਕਰ ਲਈ ਜਾਂਦੀ ।ਕਿੰਨਾ ਚੰਗਾ ਹੁੰਦਾ ਜੇਕਰ ਇਹ ਚਿੰਤਨ ਸੰਮੇਲਨ ਕਰੋੜਾਂ ਰੁ: ਖਰਚ ਕੇ ਉਸਾਰੀਆਂ ਮਹਾਨ ਸ਼ਹੀਦਾਂਦੀਆਂ ਯਾਦਗਾਰਾਂ ਤੇ ਕਰ ਲਿਆ ਜਾਂਦਾ ।ਰਾਜਨੀਤਕ ਏਜੰਡੇ ਦੇ ਨਾਲ ਨਾਲ ਉਨ੍ਹਾਂ ਮਹਾਨ ਸ਼ਹੀਦਾਂਤੋਂ ਆਪਣੀ ਧਰਤੀ ਮਾਂ ਲਈ ਕੁਝ ਵੀ ਕਰ ਗੁਜ਼ਰਨ ਦੀ ਪ੍ਰੇਰਨਾ ਲੈ ਲਈ ਜਾਂਦੀ । ਕਿੰਨਾ ਚੰਗਾਹੁੰਦਾ ਜੇਕਰ ਇਹ ਚਿੰਤਨ ਸੰਮੇਲਨ ਪੰਜਾਬ ਦੇ ਕਿਸੇ ਸੈਰ ਸਪਾਟੇ ਵਾਲੀ ਜਗ੍ਹਾਂ ਤੇ ਕਰ ਲਿਆ ਜਾਂਦਾਅਤੇ ਰਾਜਨੀਤਕ ਏਜੰਡੇ ਦੇ ਨਾਲ ਨਾਲ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਉਤਸਾਹਤ ਕਰਨ ਦਾਯਤਨ ਕਰਕੇ ਇਸ ਧਰਤੀ ਮਾਂ ਨਾਲ ਵਫ਼ਾਂ ਕਰ ਲਈ ਜਾਂਦੀ । ਬਿਨਾਂ ਸ਼ੱਕ ਅਕਾਲੀ ਦਲ ਵੱਲੋਂਚਿੰਤਨ ਸੰਮੇਲਨ ਦੇ ਨਾਮ ਹੇਠ ਗੋਆ ਦੇ ਹਸੀਨ ਸਮੁੰਦਰੀ ਕਿਨਾਰਿਆਂ ਤੇ ਕੀਤੀਆਂ ਗਈਆਂ ਮੌਜ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 55 - 63 of 1101

                                       Copyright © 2008 - 2009 Europe Di Awaz Design By :: Mehra Media