Tuesday, 21 May 2013

RSS

Advertisements

AdvertisementAdvertisement
ਮਾਲਵਾ
ਅਧਿਆਪਕ ਨੂੰ ਅਗਵਾ ਕਰਕੇ 30 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਤਿੰਨ ਕਾਬੂ ਈ ਮੇਲ
ਲੁਧਿਆਣਾ. 27 ਅਪਰੈਲ:-ਇੱਕ ਟੀਚਰ ਨੂੰ ਅਗਵਾ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਇੱਕ ਗਿਰੋਹ ਦੇ 3 ਮੈਂਬਰਾਂ ਨੂੰ ਪੁਲੀਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦੇ ਦੋ ਲਡ਼ਕੀਆਂ ਸਮੇਤ ਪੰਜ ਸਾਥੀ ਹਾਲੇ ਫਰਾਰ ਦੱਸੇ ਜਾਂਦੇ ਹਨ। ਗਿੱਲ ਪਿੰਡ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਥਾਣਾ ਡਵੀਜ਼ਨ ਨੰ: 7 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਸਾਲੇ ਚਮਕੌਰ ਸਿੰਘ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ ਅਤੇ ਦੋਸ਼ੀ ਉਨ੍ਹਾਂ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ। ਇਸ ਮਗਰੋਂ ਪੁਲੀਸ ਹਰਕਤ ਵਿੱਚ ਆਈ ਅਤੇ ਚਮਕੌਰ ਸਿੰਘ ਨੂੰ ਚੰਡੀਗਡ਼੍ਹ ਰੋਡ ਸਥਿਤ ਇੱਕ ਢਾਬੇ ਦੇ ਕੋਲੋਂ ਇੱਕ ਕਾਰ ਵਿਚੋਂ ਬਰਾਮਦ ਕਰ ਲਿਆ ਗਿਆ। ਚਮਕੌਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਦੋ ਲਡ਼ਕੀਆਂ ਜਿਨ੍ਹਾਂ ਦੀ ਉਮਰ 22-23 ਸਾਲ ਦੀ ਸੀ, ਉਸ ਨੂੰ ਫੋਨ ਕਰਕੇ ਕਹਿ ਰਹੀਆਂ ਸਨ ਕਿ ਅਸੀਂ ਤੇਰੇ ਨਾਲ ਦੋਸਤੀ ਕਰਨੀ ਹੈ। ਚਮਕੌਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਅਰੋਡ਼ਾ ਪੈਲੇਸ ਦੇ ਕੋਲ ਕਿਸੇ ਦੇ ਸਸਕਾਰ ’ਤੇ ਗਿਆ ਹੋਇਆ ਸੀ ਤਾਂ ਇਨ੍ਹਾਂ ਲਡ਼ਕੀਆਂ ਨੇ ਫਿਰ ਚਮਕੌਰ ਸਿੰਘ ਨੂੰ ਫੋਨ ਕੀਤਾ ਅਤੇ ਸਮਰਾਲਾ ਚੌਕ ਵਿਖੇ ਬੁਲਾ ਲਿਆ ਜਿੱਥੋਂ ਉਹ ਚਮਕੌਰ ਸਿੰਘ ਨੂੰ ਗੁਰੂ ਅਰਜਨ ਦੇਵ ਨਗਰ ਸਥਿਤ ਇੱਕ ਮਕਾਨ ਵਿੱਚ ਲੈ ਗਈਆਂ। ਚਮਕੌਰ ਸਿੰਘ ਨੇ ਦੱਸਿਆ ਕਿ ਇੱਕ ਲਡ਼ਕੀ ਉਸ ਦੇ ਨਾਲ ਕਮਰੇ ਵਿੱਚ ਬੈਠ ਗਈ ਅਤੇ ਦੂਜੀ ਦਰਵਾਜ਼ਾ ਬੰਦ ਕਰਕੇ ਚਲੀ ਗਈ। ਇਸ ਤੋਂ ਪਹਿਲਾਂ ਕਿ ਉਹ ਕੋਈ ਗੱਲਬਾਤ ਉਨ੍ਹਾਂ ਨੂੰ ਪੁੱਛਦਾ ਤਾਂ ਕੁਝ ਲਡ਼ਕਿਆਂ ਨੇ ਆ ਕੇ ਉਸ ਦਾ ਦਰਵਾਜ਼ਾ ਖੋਲ੍ਹ ਲਿਆ ਅਤੇ ਉਸ ਨੂੰ ਕਹਿਣ ਲੱਗੇ ਕਿ ਤੂੰ ਲਡ਼ਕੀਆਂ ਨਾਲ ਛੇਡ਼ਛਾਡ਼ ਕਰ ਰਿਹਾ ਹੈੈਂ। ਉਹ ਚਮਕੌਰ ਸਿੰਘ ਨੂੰ ਕਾਰ ਵਿੱਚ ਬਿਠਾ ਕੇ ਸਮਰਾਲਾ ਵੱਲ ਲੈ ਗਏ ਅਤੇ ਚਮਕੌਰ ਸਿੰਘ ਤੋਂ 30 ਲੱਖ ਰੁਪਏ ਦੀ ਮੰਗ ਕਰਨ ਲੱਗੇ। ਚਮਕੌਰ ਸਿੰਘ ਨੇ ਇਹ ਸਾਰੀ ਗੱਲ ਆਪਣੇ ਜੀਜਾ ਪ੍ਰਕਾਸ਼ ਸਿੰਘ ਨੂੰ ਫੋਨ ’ਤੇ ਦੱਸੀ। ਪ੍ਰਕਾਸ਼ ਸਿੰਘ ਜੋ ਕਿ ਇੱਕ ਟੀਚਰ ਹੈ ਨੇ ਦੱਸਿਆ ਕਿ ਉਨ੍ਹਾਂ ਕੋਲ ਐਨੇ ਪੈਸੇ ਨਹੀਂ ਹਨ। ਫਿਰ ਮਾਮਲਾ 10 ਲੱਖ ਵਿੱਚ ਮੁੱਕ
ਅੱਗੇ ਪੜੋ....
 
ਦਾਦੂਵਾਲ ਨੇ ਪੇਸ਼ੀ ਭੁਗਤੀ; ਡੇਰਾ ਮੁਖੀ ਨੂੰ ਛੋਟ ਈ ਮੇਲ
26ptnw35-300x199.jpgਸਿਰਸਾ.26 ਅਪਰੈਲ:-ਡੇਰਾ ਸਿਰਸਾ ਮੁਖੀ ਨੂੰ ਅੱਜ ਦੀ ਪੇਸ਼ੀ ਤੋਂ ਛੋਟ ਮਿਲ ਗਈ ਜਦਕਿ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਦਾਲਤ ’ਚ ਪੇਸ਼ੀ ਭੁਗਤੀ।ਡੇਰਾ ਮੁਖੀ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਇਕੋ ਦਿਨ ਕਚਹਿਰੀ ’ਚ ਪੇਸ਼ੀ ਹੋਣ ਕਾਰਨ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਇਨ੍ਹਾਂ ਦੀਆਂ ਪੇਸ਼ੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਸਿਰਸਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲੀਸ ਨੂੰ ਤਾਇਨਾਤ ਕੀਤਾ ਅਤੇ ਡਿਊਟੀ ਮੈਜੀਸਟਰੇਟਾਂ ਦੀ ਨਿਯੁਕਤੀ ਕਰ ਦਿੱਤੀ ਸੀ। ਡੇਰਾ ਮੁਖੀ ਦੀ ਹੁਣ ਅਗਲੀ ਪੇਸ਼ੀ ਕੱਲ੍ਹ 27 ਅਪਰੈਲ ਦੀ ਹੈ ਤੇ ਹੀ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਲੀ ਪੇਸ਼ੀ 16 ਮਈ ਦੀ ਤੈਅ ਕੀਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਐਡੀਸ਼ਨ ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਸੰਤ ਬਲਜੀਤ ਸਿੰਘ ਦਾਦੂਵਾਲ ਸਮੇਤ 20-25 ਹੋਰ ਬੰਦਿਆਂ ਉੱਤੇ ਸਾਲ 2007 ਵਿੱਚ ਜ਼ਿਲ੍ਹਾ ਦੇ ਪਿੰਡ ਘੁੱਕਿਆਂਵਾਲੀ ’ਚ ਡੇਰਾ ਮੁਖੀ ਦੇ ਕਾਫਲੇ ’ਤੇ ਹੱਲਾ ਬੋਲਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸੰਤ ਬਲਜੀਤ ਸਿੰਘ ਦਾਦੂਵਾਲ ਤੇ 20-25 ਹੋਰ ਬੰਦੇ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਹੋਏ। ਉਧਰ ਡੇਰਾ ਸਿਰਸਾ ਮੁਖੀ ਡੇਰੇ ਦੀ ਇਕ
ਅੱਗੇ ਪੜੋ....
 
ਨਾਭਾ ਜੇਲ੍ਹ ਵਿੱਚ ਕੈਦੀ ਸੰਦੀਪ ਸਿੰਘ ਦੀ ਮੌਤ ਈ ਮੇਲ
ਨਾਭਾ, 26 ਅਪਰੈਲ:-ਉੱਚ ਸੁਰੱਖਿਆ ਜੇਲ੍ਹ ਨਾਭਾ ‘ਚ ਇੱਕ ਕੈਦੀ ਦੀ ਮੌਤ ਹੋ ਗਈ। ਉਸ ਦੀ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਾਰਨ ਉਸ ਨੂੰ ਸਿਵਲ ਹਸਪਤਾਲ ਨਾਭਾ ਲਿਜਾਇਆ ਜਾ ਰਿਹਾ ਸੀ ਪਰ ਰਸਤੇ ‘ਚ ਹੀ ਉਸ ਨੇ ਦਮ ਤੋੜ ਦਿੱਤਾ।  ਪ੍ਰਾਪਤ ਜਾਣਕਾਰੀ ਅਨੁਸਾਰ ਕੈਦੀ ਸੰਦੀਪ ਸਿੰਘ 35 ਪੁੱਤਰ ਹਰਿੰਦਰ ਸਿੰਘ, ਵਾਸੀ ਪਿੰਡ ਘੁਮਾਣ ਜ਼ਿਲ੍ਹਾ ਲੁਧਿਆਣਾ, ਨਾਭਾ ਜੇਲ੍ਹ ਵਿਚ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਦੋਸ਼ ਅਧੀਨ ਧਾਰਾ 302, 307 ਅਧੀਨ ਸਜ਼ਾ ਕੱਟ ਰਿਹਾ ਸੀ। ਇਸ ਕੈਦੀ ਨੇ 5 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ ਅਤੇ ਜੁਰਮਾਨੇ ਬਦਲੇ ਕੀਤੀ ਬਾਕੀ ਸਜ਼ਾ ਅਜੇ ਭੁਗਤ ਰਿਹਾ ਸੀ। ਉਹ ਜੇਲ੍ਹ ਦੀਆਂ ਚੱਕੀਆਂ ਵਿਚ ਨਜ਼ਰਬੰਦ ਸੀ। ਕੈਦੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਉੱਚ ਸੁਰੱਖਿਆ ਜੇਲ੍ਹ ਦੇ ਸੁਪਰਡੈਂਟ ਗੁਰਪਾਲ ਸਿੰਘ ਸਰੋਆ ਨੇ ਦੱਸਿਆ ਕਿ ਇਸ ਕੈਦੀ ਨੂੰ ਲੁਧਿਆਣਾ ਸ਼ੈਸ਼ਨਜ਼ ਕੋਰਟ ਨੇ ਸਜ਼ਾ ਕੀਤੀ ਸੀ ਤੇ
ਅੱਗੇ ਪੜੋ....
 
ਗੁਰਦੁਆਰੇ ਦਾ ਝਗੜਾ ਨਿਬੇੜਣ ਤੋਂ ਪੁਲੀਸ ਅਸਮਰੱਥ ਈ ਮੇਲ
25ptnw12-300x173.jpgਫਰੀਦਕੋਟ. 25 ਅਪਰੈਲ:-ਇੱਥੋਂ ਦੇ ਤਲਵੰਡੀ ਰੋਡ ’ਤੇ ਬਣੇ ਗੁਰਦੁਆਰੇ ਦੇ ਪ੍ਰਬੰਧ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਪੁਲੀਸ ਕਰੀਬ ਇੱਕ ਮਹੀਨੇ ਬਾਅਦ ਵੀ ਹੱਲ ਨਹੀਂ ਕਰ ਸਕੀ।ਦੱਸਣਯੋਗ ਹੈ ਕਿ ਦੋ ਧਡ਼ਿਆਂ ਦਰਮਿਆਨ ਗੁਰਦੁਆਰੇ ਦੇ ਪ੍ਰਬੰਧ ਨੂੰ ਲੈ ਕੇ ਝਗਡ਼ਾ ਹੋਇਆ ਜਿਸ ’ਚ ਕਰੀਬ ਇੱਕ ਦਰਜਨ ਵਿਅਕਤੀ ਜ਼ਖ਼ਮੀ ਹੋਏ ਸਨ। ਇਸ ਮਾਮਲੇ ’ਚ ਪੁਲੀਸ ਨੇ ਦੋਹਾਂ ਧਡ਼ਿਆਂ ਦੇ ਕਰੀਬ ਸੌ ਵਿਅਕਤੀਆਂ ’ਤੇ ਕੇਸ ਦਰਜ ਕਰ ਲਿਆ ਸੀ ਅਤੇ ਗੁਰਦੁਆਰੇ ਵਿੱਚ ਸੀ.ਆਰ.ਪੀ.ਸੀ. ਦੀ ਧਾਰਾ 145 ਲਾ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਅੱਜ ਦੋਹਾਂ ਧਡ਼ਿਆਂ ਨੂੰ ਗੱਲਬਾਤ ਲਈ ਗੁਰਦੁਆਰੇ ਬੁਲਾ ਲਿਆ ਤੇ ਐੱਸ.ਪੀ. ਬਹਾਦਰ ਸਿੰਘ ਨੇ ਲੋਕਾਂ ਨਾਲ ਇਸ ਬਾਰੇ ਗੱਲਬਾਤ ਕਰਨੀ ਚਾਹੀ ਪਰ ਲੋਕਾਂ ਨੇ ਪੁਲੀਸ ਦੇ ਤਰਕ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਅਤੇ ਪੁਲੀਸ ਅਧਿਕਾਰੀ ਮੌਕੇ ਤੋਂ ਚਲੇ ਗਏ। ਨਿਰਾਸ਼ ਲੋਕਾਂ ਨੇ ਪੁਲੀਸ ਅਧਿਕਾਰੀ ਦੀ ਗੱਡੀ ਦਾ ਘਿਰਾਓ ਕੀਤਾ ਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਕਲੋਨੀ ਦੇ ਵਸਨੀਕ ਰੇਸ਼ਮ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ ਅਤੇ
ਅੱਗੇ ਪੜੋ....
 
ਫਸਲਾਂ ਦੇ ਸਮਰਥਨ ਮੁੱਲ ਸਬੰਧੀ ਕੇਂਦਰੀ ਕਮੇਟੀ ਵਿੱਚ ਲੱਖੋਵਾਲ ਸ਼ਾਮਲ ਈ ਮੇਲ
ajmersingh-lakhowal.jpgਚੰਡੀਗੜ੍ਹ. 23 ਅਪਰੈਲ:-ਕੇਂਦਰੀ ਖੇਤੀ ਮੰਤਰਾਲੇ ਵੱਲੋਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਇਸ ਦੇ ਢੰਗ ਤਰੀਕਿਆਂ ਬਾਰੇ ਫੈਸਲਾ ਲੈਣ ਲਈ ਬਣਾਈ 16 ਮੈਂਬਰੀ ਕਮੇਟੀ ਵਿਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਿੱਚ 11 ਸਰਕਾਰੀ ਅਤੇ ਵੱਖ-ਵੱਖ ਰਾਜਾਂ ਦੇ 5 ਗੈਰ ਸਰਕਾਰੀ ਮੈਂਬਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ ਸ੍ਰੀ ਲੱਖੋਵਾਲ ਨੂੰ ਵੀ ਸ਼ਾਮਲ ਕੀਤਾ ਹੈ।  ਸ੍ਰੀ ਲੱਖੋਵਾਲ ਨੇ ਇਸ ਕਮੇਟੀ ਦੇ ਗਠਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਹੁਣ ਉਮੀਦ ਹੈ ਕਿ ਕਿਸਾਨਾਂ ਦੀ ਕੋਈ ਵੀ ਗੱਲ ਅਣਸੁਣੀ ਨਹੀਂ ਰਹੇਗੀ।  ਉਨ੍ਹਾਂ ਕਿਹਾ ਕਿ ਉਪਜ ਦੀ ਪੈਦਾਵਾਰ ਦੀ ਲਾਗਤ ਵਿੱਚ ਲਗਾਤਾਰ ਵਾਧਾ ਅਤੇ ਬਾਜ਼ਾਰ ਵਿੱਚ ਕਿਸਾਨ ਨੂੰ ਆਪਣੇ ਉਤਪਾਦਨ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਮੰਦਹਾਲੀ ਦੇ ਰਾਹ ‘ਤੇ ਹਨ।   ਕਿਸਾਨਾਂ ਦੇ ਲੰਮੇ ਸੰਘਰਸ਼ ਦਾ ਸਿੱਟਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਲੋੜਾਂ ਸਬੰਧੀ ਅਜਿਹੀ ਕਮੇਟੀ ਦਾ ਗਠਨ ਕਰਨਾ ਪਿਆ ਹੈ। ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਸਹੀ ਮੁੱਲ ਮਿਲਣ ਦੀ ਥੋੜ੍ਹੀ ਆਸ ਬੱਝੀ ਹੈ। 
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 37 - 45 of 1103

                                       Copyright © 2008 - 2009 Europe Di Awaz Design By :: Mehra Media