Wednesday, 19 June 2013

RSS

Advertisements

AdvertisementAdvertisement
ਮਾਲਵਾ
ਆਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਦੀ ਯਾਦਗਾਰ ਲਈ ਕਮੇਟੀ ਕਾਇਮ ਈ ਮੇਲ
ਚੰਡੀਗਡ਼੍ਹ. 18 ਜੂਨ:-ਪੰਜਾਬ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਯਾਦ ਵਿੱਚ ਮੈਮੋਰੀਅਲ ਦੀ ਸਥਾਪਨਾ ਸਬੰਧੀ ਅੱਜ ਇਤਿਹਾਸਕਾਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਇੱਥੇ ਕੰਸੈਪਟ ਕਮੇਟੀ ਦੀ ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਤੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਮੌਜੂਦਗੀ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਛੇ ਮੈਂਬਰੀ ਕੰਸੈਪਟ ਕਮੇਟੀ ਦਾ ਚੇਅਰਮੈਨ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਕਮੇਟੀ ਵਿੱਚ ਚਾਰ ਇਤਿਹਾਸਕਾਰਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ ਪ੍ਰ੍ਰੋ. ਕਿਰਪਾਲ ਸਿੰਘ, ਡਾ. ਜੇ.ਐਸ. ਗਰੇਵਾਲ, ਪ੍ਰੋ. ਇੰਦੂ ਬਾਗਾ ਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਸ਼ਾਮਲ ਹਨ।ਇਹ ਕਮੇਟੀ ਇਕ ਮਹੀਨੇ ਦੇ ਅੰਦਰ ਬਾਬਾ ਜੀਵਨ ਸਿੰਘ ਜੀ ਦਾ ਪਿਛੋਕਡ਼, ਕੁਰਬਾਨੀਆਂ, ਪ੍ਰਾਪਤੀਆਂ ਅਤੇ ਸ਼ਹੀਦੀ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਇਕੱਠੀ ਕਰ ਕੇ ਕੰਸੈਪਟ ਪੇਪਰ ਤਿਆਰ ਕਰੇਗੀ ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕੀਤੀ ਜਾਵੇਗੀ। ਜਥੇਦਾਰ ਅਵਤਾਰ ਸਿੰਘ ਨੇ
ਅੱਗੇ ਪੜੋ....
 
ਅੱਜ ਤੋਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦਿੱਲੀ ’ਚ ਦਾਖਲ ਨਹੀਂ ਹੋਣਗੀਆਂ ਈ ਮੇਲ
ਚੰਡੀਗੜ੍ਹ.14 ਜੂਨ:-ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਤੇ ਹਰਿਆਣਾ ਪੁਲੀਸ ਦੇ ਪ੍ਰਤੀਨਿਧਾਂ ਦੀ ਦਿੱਲੀ ਟ੍ਰੈਫਿਕ ਪੁਲੀਸ ਨਾਲ ਚਲਾਨਾਂ ਦੇ ਮੁੱਦੇ ’ਤੇ ਗੱਲਬਾਤ ਬੇਸਿੱਟਾ ਰਹੀ ਹੈ ਤੇ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ 15 ਜੂਨ ਤੋਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ  ਦਿੱਲੀ ਵਿਚ ਦਾਖਲ ਨਹੀਂ ਹੋਣਗੀਆਂ। ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ।ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਦੋਵੇਂ ਯੂਨੀਅਨਾਂ ਦੇ ਆਗੂਆਂ, ਹਰਿਆਣਾ ਸਰਕਾਰ ਵੱਲੋਂ ਗੁੜਗਾਉਂ ਦੇ ਪੁਲੀਸ ਕਮਿਸ਼ਨਰ ਅਲੋਕ ਮਿੱਤਲ ਦੀ ਅੱਜ ਦਿੱਲੀ ਪੁਲੀਸ ਦੇ ਡੀ.ਸੀ.ਪੀ. (ਟ੍ਰੈਫਿਕ) ਪ੍ਰੇਮ ਕੁਮਾਰ ਨਾਲ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਹਰ ਰੋਜ਼ ਕੀਤੇ ਜਾਂਦੇ ਨਾਜਾਇਜ਼ ਚਲਾਨਾਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਦੇ ਸਾਰਥਕ ਨਤੀਜੇ ਨਹੀਂ ਨਿਕਲ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਗੱਲਬਾਤ ਦੌਰਾਨ ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ  ਉਹ ਕੁਝ ਦਿਨਾਂ ਲਈ ਚਲਾਨ ਰੋਕ ਸਕਦੇ ਹਨ ਪਰ ਇਸ ਦਾ ਪੱਕੇ ਤੌਰ ’ਤੇ ਕੋਈ ਹੱਲ ਨਹੀਂ ਕਰ ਸਕਦੇ। ਇਸ ਕਰਕੇ ਗੱਲਬਾਤ ਦੌਰਾਨ ਚਲਾਨਾਂ ਦੇ ਮੁੱਦੇ ’ਤੇ ਦੋਵਾਂ ਧਿਰਾਂ ਦੀ ਕੋਈ ਸਹਿਮਤੀ ਨਹੀਂ ਬਣ ਸਕੀ।
ਅੱਗੇ ਪੜੋ....
 
ਪਾਕਿ ਸਰਕਾਰ ਵੱਲੋਂ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਫੈਸਲਾ ਈ ਮੇਲ
panja-sahib.jpgਚੰਡੀਗੜ੍ਹ. 14 ਜੂਨ:-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕਰਨ ਆਏ ਪਾਕਿਸਤਾਨ ਗ੍ਰਹਿ ਮੰਤਰਾਲੇ ਦੇ ਕਾਨੂੰਨੀ ਕੌਂਸਲੇਟ ਤੇ ਭਾਰਤ-ਪਾਕਿ ਮਿੱਤਰਤਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਰਿਫ਼ ਚੌਧਰੀ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਫੈਸਲਾ ਕੀਤਾ ਹੈ। ਸ੍ਰੀ ਆਰਿਫ਼ ਨੇ ਮੁੱਖ ਮੰਤਰੀ ਨੂੰ ਪਾਕਿਸਤਾਨ ਆਉਣ ਦਾ ਵੀ ਸੱਦਾ ਦਿੱਤਾ ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਪਾਕਿਸਤਾਨ ਸਰਕਾਰ ਦੀਆਂ ਅਤੇ ਐਸੋਸੀਏਸ਼ਨ ਦੀਆਂ ਠੋਸ ਕੋਸ਼ਿਸਾਂ ਦੀ ਸਰਾਹਨਾ ਕਰਦੇ ਹੋਏ ਸ੍ਰੀ ਬਾਦਲ ਨੇ ਕਿਹਾ ਕਿ ਇਸ ਨਾਲ ਭਾਰਤ ਤੇ ਪਾਕਿਸਤਾਨ ਨਾਲ ਦੁਵੱਲੇ ਸਬੰਧ ਮਜ਼ਬੂਤ ਹੋਣਗੇ ਅਤੇ ਹੁਸੈਨੀਵਾਲ ਅਤੇ ਫਾਜ਼ਿਲਕਾ ਸਰਹੱਦਾਂ ਨੂੰ ਖੋਲ੍ਹਣ ਨਾਲ ਇਨ੍ਹਾਂ ਸਬੰਧਾਂ ਨੂੰ ਹੋਰ ਵੀ ਬਲ ਮਿਲੇਗਾ।
ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਨਾਲ  ਦੁਵੱਲੇ ਸਬੰਧਾਂ ’ਚ ਹੋਰ ਸੁਧਾਰ ਆਵੇਗਾ ਅਤੇ ਲੋਕਾਂ ਦੇ ਆਪਸੀ ਸੰਪਰਕਾਂ ਨਾਲ ਵਪਾਰ ਤੇ ਸਭਿਆਚਾਰ ਦੇ ਆਦਾਨ-ਪ੍ਰਦਾਨ ਨੂੰ ਵੀ ਹੁਲਾਰਾ ਮਿਲੇਗਾ। ਸ੍ਰੀ  ਆਰਿਫ਼ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਮਿੱਤਰਤਾ ਐਸੋਸੀਏਸ਼ਨ ਦਾ 2003 ਵਿੱਚ ਗਠਨ ਕੀਤਾ ਗਿਆ ਸੀ ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਭਾਈਚਾਰੇ ਅਤੇ ਮਿੱਤਰਤਾ ਨੂੰ ਮਜ਼ਬੂਤ ਕੀਤਾ ਜਾ ਸਕੇ।
ਅੱਗੇ ਪੜੋ....
 
ਹੋਦ ਚਿੱਲੜ ਕਮੇਟੀ ਦੇ ਪ੍ਰਧਾਨ ਦੇ ਦਫ਼ਤਰ ਦੀ ਭੰਨ-ਤੋੜ ਈ ਮੇਲ
ਲੁਧਿਆਣਾ. 12 ਜੂਨ:-ਹੋਦ ਚਿੱਲਡ਼ ਤਾਲਮੇਲ ਕਮੇਟੀ ਦੇ ਪ੍ਰਧਾਨ ਮਨਵਿੰਦਰ ਸਿੰਘ ਗਿਆਸਪੁਰਾ ਦੇ ਮੋਤੀ ਨਗਰ ਸਥਿਤ ਦਫਤਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ-ਤੋਡ਼ ਕੀਤੀ ਗਈ ਹੈ ਜਿਸ ਵਿਚ ਕੀਮਤੀ ਸਾਮਾਨ ਤੋਂ ਇਲਾਵਾ ਇਹ ਵਿਅਕਤੀ ਹੋਦ ਚਿੱਲਡ਼ ਕੇਸ ਨਾਲ ਸਬੰਧਤ ਰਿਕਾਰਡ ਵੀ ਚੁੱਕ ਕੇ ਲੈ ਗਏ ਹਨ। ਇਸ ਘਟਨਾ ਦੀ ਜਾਣਕਾਰੀ ਉਪਰੋਕਤ ਦਫਤਰ ਦੇ ਨੇਡ਼ਲੇ ਇਕ ਦੁਕਾਨਦਾਰ ਕਮਲ ਨੇ ਗਿਆਸਪੁਰਾ ਤੇ ਪੁਲੀਸ ਨੂੰ ਦਿੱਤੀ। ਮੌਕੇ ’ਤੇ ਫੋਕਲ ਪੁਆਇੰਟ ਥਾਣੇ ਦੇ ਏਐਸਆਈ ਸੁਖਵਿੰਦਰ ਸਿੰਘ ਪੁਲੀਸ ਫੋਰਸ ਲੈ ਕੇ ਪੁੱਜੇ।ਪੁਲੀਸ ਨੂੰ ਦਿੱਤੇ ਬਿਆਨ ਵਿਚ ਕਮਲ ਨੇ ਦੱਸਿਆ ਕਿ ਜਦੋਂ ਉਹ ਸਵੇਰੇ 10 ਕੁ ਵਜੇ ਦੁਕਾਨ ’ਤੇ ਆਇਆ ਤਾਂ ਉਸ ਨੇ ਹਰਿਆਣਾ ਨੰਬਰ ਦੀ ਇੰਡੀਕਾ ਗੱਡੀ ਵੇਖੀ ਜਿਸ ’ਚ ਦੋ ਨੌਜਵਾਨ ਸਵਾਰ ਸਨ। ਉਨ੍ਹਾਂ ਦੇ ਹੱਥਾਂ ਵਿਚ ਰਾਈਫਲਾਂ ਸਨ। ਇਹ ਗਿਆਸਪੁਰਾ ਦੇ ਦਫਤਰ ਵੱਲੋਂ ਹੀ ਆ ਰਹੇ ਸਨ। ਬਾਅਦ ਵਿਚ ਉਸ ਨੇ ਦਫਤਰ ਵੱਲ ਜਾ ਕੇ ਦੇਖਿਆ ਤਾਂ ਦਫਤਰ ਦੇ ਜਿੰਦਰੇ ਟੁੱਟੇ ਹੋਏ ਸਨ।
ਇਸ ਘਟਨਾ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਚਿੱਲਡ਼ ਕਮੇਟੀ ਦੇ ਪ੍ਰਧਾਨ ਮਨਵਿੰਦਰ
ਅੱਗੇ ਪੜੋ....
 
ਖਾਲਿਸਤਾਨ-ਜਿੰਦਾਬਾਦ ਦੇ ਨਾਅਰੇ ਲਾ ਕੇ ਹੁੱਲੜਬਾਜੀ ਕਰਨ ਵਾਲੇ ਦਿੱਲੀ ਦਰਬਾਰੀਆਂ ਨੂੰ ਕੌਮ ਦੇ ਰਹਿਬਰ ਨਾ ਸਮਝ ਲੈਣਾ- ਰਾਜੋਆਣਾ ਈ ਮੇਲ

rajoana-kamaldeep.jpgਬਲਵੰਤ ਸਿੰਘ ਰਾਜੋਆਣਾ ਦੀ ਪਟਿਆਲਾ ਕਚਹਿਰੀਆ ਵਿਚ ਅਸਲੇ ਦੇ ਕੇਸ ਵਿਚ ਤਾਰੀਕ ਸੀ । ਅਗਲੀ ਤਾਰੀਕ ਇਸੇ ਕੇਸ ਦੀ 9 ਜੁਲਾਈ ਹੈ ਤੇ ਇਸ ਕੇਸ ਦਾ ਫੈਸਲਾ ਇਕ ਦੋ ਤਾਰੀਕਾ ਵਿਚ ਹੋਣ ਵਾਲਾ ਹੈ । ਰਾਜੋਆਣਾ ਨੇ ਅੱਜ ਮੀਡੀਆ ਨੂੰ ਬਿਆਨ ਵੀ ਜਾਰੀ ਕੀਤਾ ਹੈ । ਜੋ ਕੁਝ ਇਸ ਤਰ੍ਹਾਂ ਹੈ-

ਸਤਿਕਾਰਯੋਗ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫ਼ਤਹਿ॥

ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ ਜੂਨ 1984 ਨੂੰ ਦਿੱਲੀ ਦੇ ਤਖ਼ਤ ਤੇ ਬੈਠੇ ਅਬਦਾਲੀ ਦੇ ਵਾਰਿਸ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਧਰਮ ਤੇ ਟੈਂਕਾਂ ਅਤੇ ਤੋਪਾਂ ਲਈ ਕੀਤੇ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਅਗਵਾਈ ਵਿੱਚ ਧਰਮ ਦੇ ਰਾਖੀ ਕਰਦੇ ਹੋਏ ਅਤੇ ਕੌਮੀ ਆਨ ਸ਼ਾਨ ਲਈ ਸ਼ਹੀਦ ਹੋਏ ਮਹਾਨ ਸ਼ੂਰਵੀਰ ਯੋਧਿਆਂ ਨੂੰ ਅਸੀਂ ਆਪਣੇ ਵਲੋਂ ਸਿਜਦਾ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੇ ਰਹਿਣ ਦਾ ਪ੍ਰਣ ਕਰਦੇ ਹਾਂ। ਪਿਛਲੇ ਕਾਫੀ ਸਮੇਂ ਤੋਂ ਆਪਣੇ ਕੌਮੀ ਸ਼ਹੀਦਾਂ ਪ੍ਰਤੀ ਆਪਣੇ ਕੌਮੀ ਫਰਜਾਂ ਤੋਂ ਮੁਨਕਰ ਰਹਿਣ ਤੋਂ ਬਾਅਦ ਇਸ ਸਾਲ 6 ਜੂਨ ਨੂੰ ਖਾਲਸਾ ਪੰਥ ਵੱਲੋਂ ਵੱਡੀ ਪੱਧਰ ਤੇ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਕੌਮ ਦੇ ਇਨਾਂ ਮਹਾਨ ਸ਼ਹੀਦਾਂ ਨੂੰ ਜੋ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ, ਇਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ ਅਤੇ ਖਾਲਸਾ ਪੰਥ ਦੇ ਆਪਣੇ ਕੌਮੀ ਫਰਜਾਂ ਪ੍ਰਤੀ ਸੁਚੇਤ ਹੋ ਜਾਣ ਦਾ ਸਬੂਤ ਹੈ।ਖਾਲਸਾ ਜੀ ਕਿੰਨਾ ਚੰਗਾ ਹੋਵੇ ਜੇਕਰ ਹਰ ਸਾਲ 6 ਜੂਨ ਨੂੰ ਸਮੁੱਚਾ ਖਾਲਸਾ ਪੰਥ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਇੱਕਠਾ ਹੋ ਕੇ ਬਹੁਤ ਹੀ ਤਹਿਜੀਬ ਨਾਲ ਬਿਨਾਂ ਕੋਈ ਨਾਹਰੇਬਾਜੀ ਕੀਤੇ, ਬਿਨਾਂ ਕੋਈ ਹੁੱਲੜਬਾਜੀ ਕੀਤੇ ਸਿਰਫ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੇ। ਇਸ ਦਿਨ “ਸ੍ਰੀ ਅਕਾਲ ਤਖਤ ਸਾਹਿਬ” ਤੇ ਇੰਨਾ ਵੱਡਾ ਇੱਕਠ ਹੋਵੇ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਵੀ ਛੋਟੀਆਂ ਪੈ ਜਾਣ। ਸਾਰਾ ਖਾਲਸਾ ਪੰਥ ਨੀਲੀਆਂ ਅਤੇ ਕੇਸਰੀ ਦਸਤਾਰਾਂ ਸਜਾ ਕੇ ਇਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਵੇ। ਇਸ ਦਿਨ ਸ਼ਹੀਦਾਂ ਦੀ ਯਾਦ ਅਤੇ ਸਿੱਖ ਧਰਮ ਤੇ ਹੋਏ ਹਮਲੇ ਨੂੰ ਯਾਦ ਕਰਦੇ ਸਿੱਖਾਂ ਦੇ ਇੱਕਠ ਦਾ ਇੱਕ ਅਜਿਹਾ ਅਲੌਲਿਕ ਵਰਤਾਰਾ ਹੋਵੇ ਜਿਹੜਾ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚੇ ਅਤੇ ਦੁਸ਼ਮਣ ਤਾਕਤਾਂ ਨੂੰ ਭੈਅ-ਭੀਤ ਕਰ ਦੇਵੇ। ਇਸ ਦਿਨ ਇਥੇ ਸਿਰਫ਼ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਾਹਿਬਾਨ ਵੱਲੋਂ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਸੰਦੇਸ਼ ਪੜੇ ਜਾਣ, ਹਿੰਦੋਸਤਾਨ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਰੂਹਾਨੀਅਤ ਦੇ ਕੇਂਦਰ “ਸ੍ਰੀ ਦਰਬਾਰ ਸਾਹਿਬ” ਤੇ ਅਤੇ ਹੋਰ 38 ਗੁਰਦੁਆਰਿਆਂ ਤੇ ਕੀਤੇ ਵਹਿਸ਼ੀ ਹਮਲੇ ਦੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਜਾਵੇ। ਇਸ ਦਿਨ ਪੂਰੀ ਦੁਨੀਆਂ ਨੂੰ

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 1145

                                       Copyright © 2008 - 2009 Europe Di Awaz Design By :: Mehra Media