|
ਅਕਾਲੀਆਂ ਨੂੰ ਚਲਦਾ ਕਰਨ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ |
|
ਨਵਾਂ ਸ਼ਹਿਰ, 7 ਅਗਸਤ .-ਅਕਾਲੀਆਂ ਦਾ ਕਾਲ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ। ਇਹ ਗੱਲ ਮੈਂਬਰ ਪਾਰਲੀਮੈਂਟ ਗੁਜਰਾਤ ਪਰਵੀਨ ਰਾਸ਼ਟਰਪਾਲ ਨੇ ਅੱਜ ਇੱਥੇ ਵਿਦਿਆਵਤੀ ਭਵਨ ਵਿਖੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਹੀ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਜਾਣ ਗਏ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਬਿਨ ਬਾਰਸ਼ ਕਾ ਬਾਦਲ’ ਹੈ ਜਿਸਨੂੰ ਚਲਦਾ ਕਰਨਾ ਹੀ ਬਿਹਤਰ ਹੈ। ਉਸਨੂੰ ਅੱਜ ਹੈਰਾਨੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਦੀਆਂ ਇੱਥੇ ਮੁੱਖ ਸੜਕਾਂ ਟੁੱਟੀਆਂ ਹੋਈਆਂ ਹਨ ਇਸ ਤੋਂ 100 ਫੀਸਦੀ ਵਧੀਆ ਗੁਜਰਾਤ ’ਚ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਹਨ। ,ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਬ ਸਿੱਖਿਆ ਅਭਿਆਨ, ਨਰੇਗਾ, ਪ੍ਰਧਾਨ ਮੰਤਰੀ ਸੜਕ ਯੋਜਨਾ, ਵਾਟਰ ਐਂਡ ਸੀਵਰੇਜ ਸਪਲਾਈ, ਸਿਹਤ ਸੇਵਾਵਾਂ ਆਦਿ ਰਾਹੀਂ ਭੇਜਿਆ ਗਿਆ ਪੈਸਾ ਕਿੱਧਰੇ ਵੀ ਲੱਗਿਆ ਨਹੀਂ ਦਿਖ ਰਿਹਾ।
|
|
ਅੱਗੇ ਪੜੋ....
|
|
|
ਲੰਗਾਹ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ |
|
ਕਲਾਨੌਰ. 7 ਅਗਸਤ:-ਵਿਧਾਨ ਸਭਾ ਹਲਕਾ ਧਾਰੀਵਾਲ ਤੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਜ਼ਿਲੇ ਗੁਰਦਾਸਪੁਰ ਵਿੱਚੋਂ ਵੱਡੀ ਗਿਣਤੀ ਵਿੱਚ ਵੋਟਾਂ ਪ੍ਰਾਪਤ ਕਰਕੇ ਵਿਧਾਨ ਸਭਾ ’ਚ ਪਹੁੰਚ ਕੇ ਖੇਤੀਬਾੜੀ ਮੰਤਰੀ ਬਣੇ ਜਥੇਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਅੱਜ ਨਜ਼ਦੀਕੀ ਕਸਬਾ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦੀਵਾਨ ਹਾਲ ’ਚ ਨਵੇਂ ਬਣੇ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਵਰਕਰਾਂ ਦੇ ਇਕੱਠ ’ਚ ਚੋਣ ਲੜਨ ਦਾ ਐਲਾਨ ਕਰ ਦਿੱਤਾ। ਇਸ ’ਤੇ ਵਰਕਰਾਂ ਵੱਲੋਂ ਜੈਕਾਰਿਆਂ ਦੇ ਰੂਪ ’ਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਜਥੇਦਾਰ ਲੰਗਾਹ ਵੱਲੋਂ ਜਦੋਂ ਪਿਛਲੇ ਮਹੀਨੇ ਡੇਰਾ ਬਾਬਾ ਨਾਨਕ ਵਿਖੇ ਚੋਣ ਮੀਟਿੰਗ ਕਰਨ ਦਾ ਕਲਾਨੌਰ ਵਿਖੇ ਐਲਾਨ ਕੀਤਾ ਤਾਂ ਵਿਧਾਨ ਸਭਾ ਸਪੀਕਰ ਦੇ ਪੁੱਤਰ ਤੇ ਟਿਊਬਵੈੱਲ ਕਾਰਪੋਰੇਸ਼ਨ ਦੇ ਚੇਅਰਮੈਨ ਰਵੀਕਰਨ ਸਿੰਘ ਕਾਹਲੋਂ ਵੱਲੋਂ ਜਥੇਦਾਰ ਲੰਗਾਹ ’ਤੇ ਸਿਆਸੀ ਹਮਲੇ ਕੀਤੇ ਗਏ ਸਨ ਜਿਸ ਦੇ ਜੁਆਬ ਵਿੱਚ ਜਥੇਦਾਰ ਲੰਗਾਹ ਨੇ ਅੱਜ ਵਰਕਰਾਂ ਦੇ ਇਕੱਠ ’ਚ ਸ੍ਰੀ ਕਾਹਲੋਂ ਨੂੰ ਤਾੜਨਾ ਕੀਤੀ ਕਿ ਉਹ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਰਵੀਕਰਨ ਖਿਲਾਫ ਪਾਰਟੀ ਦੀ ਕਾਰਵਾਈ ਕਰ ਸਕਦੇ ਸਨ ਪਰ ਉਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਤਰੱਕੀ ਲਈ ਹੀ ਕਦਮ ਚੁੱਕੇ ਹਨ। ਜਥੇਦਾਰ ਲੰਗਾਹ ਨੇ ਕਿਹਾ ਕਿ ਪੁਰਾਣਾ ਹਲਕਾ ਧਾਰੀਵਾਲ ਟੁੱਟਣ ਕਾਰਨ ਇਸ ਹਲਕੇ ਦੇ ਜ਼ਿਆਦਾਤਰ ਪਿੰਡ ਨਵੇਂ ਬਣੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਆ ਗਏ ਹਨ ਤੇ ਉਹ ਹਲਕਾ ਧਾਰੀਵਾਲ ਦੀ ਤਰਜ਼ ’ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਾਇਆ
|
|
ਅੱਗੇ ਪੜੋ....
|
|
|
ਵਿਦੇਸ਼ ਗਏ ਪਤੀ ਬਾਰੇ ਉੱਘ-ਸੁੱਘ ਨਾ ਮਿਲਣ ਕਾਰਨ ਪਤਨੀ ਪ੍ਰੇਸ਼ਾਨ |
|
|
ਗੜ੍ਹਸ਼ੰਕਰ. 7 ਅਗਸਤ:-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਪਿੰਡ ਗੋਗੋਂ ਦੇ ਵਸਨੀਕ ਜੋਧਾ ਸਿੰਘ ਪੁੱਤਰ ਪ੍ਰੀਤਮ ਸਿੰਘ (45), ਜੋ ਰੋਜ਼ੀ-ਰੋਟੀ ਦੀ ਭਾਲ ’ਚ ਕਰੀਬ 5-6 ਸਾਲ ਪਹਿਲਾਂ ਦੁਬਈ ਗਿਆ ਸੀ, ਅਜੇ ਤੱਕ ਵਾਪਸ ਨਹੀਂ ਪਰਤਿਆ ਤੇ ਨਾ ਹੀ ਉਸ ਦੀ ਕੋਈ ਖ਼ਬਰ ਮਿਲੀ ਹੈ।ਇਸ ਸਬੰਧੀ ਜੋਧਾ ਸਿੰਘ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਈ 2006 ਵਿੱਚ ਕੰਮਕਾਜ ਲਈ ਦੁਬਈ ਗਿਆ ਸੀ। ਅਗਸਤ 2007 ਤੱਕ ਉਸ ਦੀ ਫੋਨ ’ਤੇ ਸੁੱਖ-ਸਾਂਦ ਆਉਂਦੀ ਰਹੀ। ਇਸ ਤੋਂ ਬਾਅਦ ਮੁੜ ਕਦੇ ਉਸ ਦਾ ਫੋਨ ਨਹੀਂ ਆਇਆ। ਇਸ ਸਬੰਧੀ ਜੋਧਾ ਸਿੰਘ ਦੇ ਪਰਿਵਾਰ ਵੱਲੋਂ ਆਪਣੇ ਜਾਣਕਾਰਾਂ ਰਾਹੀਂ ਉਸ ਦੀ ਭਾਲ ਦਾ ਯਤਨ ਕੀਤਾ, ਪਰ ਉਨ੍ਹਾਂ ਪੱਲੇ ਨਿਰਾਸ਼ਾ ਹੀ ਪਈ।
|
|
ਅੱਗੇ ਪੜੋ....
|
|
|
ਐਸ.ਆਈ. ਅਮਰੀਕ ਸਿੰਘ ਬਣੇ ਇੰਸਪੈਕਟਰ ਐਸ.ਐਸ.ਪੀ. ਦਿਹਾਤੀ ਅਤੇ ਐਸ.ਪੀ.ਡੀ. ਨੇ ਲਗਾਏ ਇੰਸਪੈਕਟਰ ਦੇ ਸਟਾਰ |
|
ਸ਼ਾਹਕੋਟ. 7 ਅਗਸਤ (ਸੁਖਦੀਪ ਸਿੰਘ ਸਚਦੇਵਾ):- ਮਾਡਲ ਥਾਣਾ ਸ਼ਾਹਕੋਟ ਦੇ ਐਸ.ਆਈ. ਅਮਰੀਕ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਵਧੀਆਂ ਸੇਵਾਵਾਂ ਕਰਕੇ ਤਰੱਕੀ ਦੇ ਕੇ ਇੰਸਪੈਕਟਰ ਦੇ ਅਹੁਦੇ ਤੇ ਤਾਇਨਾਤ ਕੀਤਾ ਗਿਆ ਹੈ । ਇਸ ਮੌਕੇ ਐਸ.ਐਸ.ਪੀ. ਜਲੰਧਰ ਦਿਹਾਤੀ ਹਰਦਿਆਲ ਸਿੰਘ ਮਾਨ ਅਤੇ ਐਸ.ਪੀ.ਡੀ. ਗੁਰਮੀਤ ਸਿੰਘ ਨੇ ਉਨ੍ਹਾਂ ਦੇ ਸਟਾਰ ਲਗਾਏ । ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਹੈੱਡਕੁਆਰਟਰ ਰਾਜਜੀਤ ਸਿੰਘ, ਡੀ.ਐਸ.ਪੀ. ਕਰਤਾਰਪੁਰ ਜਗਦੀਪ ਸਿੰਘ ਸ਼ਾਮਲ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ
|
|
ਅੱਗੇ ਪੜੋ....
|
|
|
ਮੋਗਾ ਰੋਡ ਮੁੱਖ ਮਾਰਗ ਫਿਰ ਤੋਂ ਧਾਰ ਰਿਹੈ ਛੱਪੜ ਦਾ ਰੂਪ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸੜਕ ਦੀ ਹਾਲਤ ਬਣੀ ਖਸਤਾ |
|
ਸ਼ਾਹਕੋਟ.7 ਅਗਸਤ (ਸੁਖਦੀਪ ਸਿੰਘ ਸਚਦੇਵਾ):- ਸਥਾਨਕ ਮੋਗਾ ਰੋਡ ਮੁੱਖ ਮਾਰਗ ਫਿਰ ਤੋਂ ਛੱਪੜ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ । ਇਹ ਮੁੱਖ ਮਾਰਗ ਦੁਆਬੇ ਨੂੰ ਮਾਲਵਾ ਖੇਤਰ ਨਾਲ ਜੋੜਦਾ ਹੈ, ਜਿਥੋਂ ਰੋਜ਼ਾਨਾਂ ਹੀ ਲੱਖਾਂ ਵਾਹਨ ਲੰਘਦੇ ਹਨ । ਇਹ ਸੜਕ ਪਿੱਛਲੇ ਦਿਨੀ ਪਈ ਭਾਰੀ ਬਰਸਾਤ ਅਤੇ ਸ਼ਹਿਰ ਦਾ ਸੀਵਰੇਜ਼ ਸਿਸਟਮ ਬੰਦ ਹੋਣ ਕਰਕੇ ਪਾਣੀ ਭਰਨ ਕਾਰਨ ਟੁੱਟ ਗਈ ਸੀ ਅਤੇ ਇਸ ਸੜਕ ਵਿੱਚ ਵੱਡੇ-ਵੱਡੇ ਡੂੰਘੇ ਟੋਏ ਪੈ ਗਏ ਸਨ । ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਰਹੀ । ਜਿਸ ਨੂੰ ਦੇਖਦਿਆਂ ਇਲਾਕੇ ਦੇ ਨੌਜਵਾਨਾਂ ਨੇ ਇਸ ਸੜਕ ਨੂੰ ਬਣਵਾਉਣ ਲਈ ਪ੍ਰਸ਼ਾਸਨ ਨਾਲ ਲੜਾਈ ਲੜਨ ਦਾ ਫੈਸਲਾ ਲਿਆ ਤਾਂ ਪ੍ਰਸ਼ਾਸਨ ਵੱਲੋਂ ਇਸ ਸੜਕ ਤੇ ਉਸੇ ਵੇਲੇ ਪੱਥਰ ਮੰਗਵਾ ਕੇ ਪਵਾ ਦਿੱਤੇ ਗਏ । ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਸੜਕ ਕੇਂਦਰ ਸਰਕਾਰ ਦੀ ਅਧੀਨ ਹੈ, ਜਿਸ ਨੂੰ
|
|
ਅੱਗੇ ਪੜੋ....
|
|
|
|
<< Start < Prev 651 652 653 654 655 656 657 658 659 660 Next > End >>
|
| Results 5914 - 5922 of 9065 |