|
ਪੰਜਾਬ ਵਿਧਾਨ ਸਭਾ ਚੋਣਾਂ ਬਨਾਮ ਅਕਾਲੀ ਦਲ ਦਾ ਐਲਾਨਨਾਮਾ |
|
|
Thursday, 26 January 2012 |
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ
ਵਿੱਚ ਨਿਤਰੀਆਂ ਦੂਸਰੀਆਂ ਰਾਜਸੀ ਪਾਰਟੀਆਂ ਵਾਂਗ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ
ਆਪਣਾ ‘ਚੋਣ ਮਨੋਰਥ ਪਤ੍ਰ' ਜਾਰੀ ਕਰ ਦਿੱਤਾ ਹੈ। ਜਿਵੇਂ ਕਿ ਦੂਸਰੀਆਂ ਰਾਜਸੀ ਪਾਰਟੀਆਂ
ਨੇ ਮਤਦਾਤਾਵਾਂ ਨੂੰ ਭਰਮਾਣ ਲਈ ਵਾਇਦਿਆਂ ਦੀ ਝੜੀ ਲਾਈ ਹੈ, ਉਸੇ ਤਰ੍ਹਾਂ ਹੀ ਸ਼੍ਰੋਮਣੀ
ਅਕਾਲੀ ਦਲ
(ਬਾਦਲ) ਨੇ ਵੀ ਵਾਇਦਿਆਂ ਦੇ ‘ਅਥਾਹ ਭੰਡਾਰੇ' ਖੋਲ੍ਹ ਕੇ ਰਖ ਦਿੱਤੇ ਹਨ। ਇਸਤੋਂ ਪਹਿਲਾਂ
ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੀਤੇ ਗਏ ਵਾਇਦਿਆਂ ਪੁਰ ਚਰਚਾ ਕੀਤੀ ਜਾਏ, ਇਹ
ਗਲ ਸਪਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਜਦੋਂ ਦਲ ਦੇ
ਝੰਡੇ ਹੇਠ ਸ਼੍ਰੋਮਣੀ ਗੁਰਦੁਆਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਹਨ, ਤਾਂ ਉਹ
ਇਸਨੂੰ ਸਿੱਖਾਂ ਦੀ ਪ੍ਰਤੀਨਿਧ, ਪੰਥਕ ਪਾਰਟੀ ਦੇ ਰੂਪ ਵਿੱਚ ਪੇਸ਼ ਕਰ, ਸਿੱਖ ਮਤਦਾਤਾਵਾਂ
ਨੂੰ ਭਰਮਾ ਉਨ੍ਹਾਂ ਦਾ ਸਮਰਥਨ ਮੰਗਦੇ ਹਨ। ਪ੍ਰੰਤੂ ਜਦੋਂ ਉਹ ਲੋਕ ਸਭਾ, ਵਿਧਾਨ ਸਭਾ ਅਤੇ
ਹੋਰ ਸਥਾਨਕ ਸੰਸਥਾਵਾਂ ਆਦਿ ਦੀਆਂ ਚੋਣਾਂ ਲੜਨ ਲਈ ਮੈਦਾਨ ਵਿੱਚ ਨਿਤਰਦੇ ਹਨ ਤਾਂ ਉਹ ਦਲ
ਨੂੰ ਪੰਥਕ ਪਾਰਟੀ ਵਜੋਂ ਨਹੀਂ, ਸਗੋਂ ਪੰਜਾਬੀਆਂ ਦੀ ਸਾਂਝੀ ਰਾਜਸੀ ਪਾਰਟੀ ਵਜੋਂ ਪੇਸ਼
ਕਰ, ਸਮੁਚੇ ਪੰਜਾਬੀ ਮਤਦਾਤਾਵਾਂ ਨੂੰ ਭਰਮਾਂਦੇ ਅਤੇ ਉਨ੍ਹਾਂ ਪਾਸੋਂ ਸਹਿਯੋਗ ਤੇ ਸਮਰਥਨ
ਦੀ ਮੰਗ ਕਰਦੇ ਹਨ। ਸ਼ਾਇਦ ਇਹੀ ਕਾਰਣ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੈ, ਦਲ ਦੇ ਪੰਜਾਬੀਆਂ ਦੀ ਸਾਂਝੀ
ਧਰਮ-ਨਿਰਪੇਖ ਪਾਰਟੀ ਹੋਣ ਦਾ ਅਹਿਸਾਸ ਪੈਦਾ ਕਰਨ ਲਈ, ਪੇਸ਼
|
|
ਅੱਗੇ ਪੜੋ....
|
|
ਕਰੋੜਾਂ ਦੀ ਜਾਇਦਾਦ ਦੇ ਮਾਲਕਾਂ ਨੇ ਅਜੇ ਤੱਕ ਕਦੇ ਆਮਦਨ ਕਰ ਰਿਟਰਨ ਹੀ ਨਹੀਂ ਭਰੀ ਪਰਮੇਸ਼ਰ ਸਿੰਘ |
|
|
Thursday, 26 January 2012 |
ਲੁਧਿਆਣਾ, 26 ਜਨਵਰੀ:-30
ਜਨਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ
ਉਮੀਦਵਾਰ ਬਣਾਏ ਗਏ 92 ਆਗੂ ਅਜਿਹੇ ਵੀ ਹਨ ਜਿਨ੍ਹਾਂ ਨੇ ਅੱਜ ਤੱਕ ਕਦੇ ਵੀ ਆਮਦਨ ਕਰ
ਰਿਟਰਨ ਨਹੀਂ ਭਰੀ, ਇਨ੍ਹਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਕਈ
ਆਗੂ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੀ ਜਾਇਦਾਦ ਕਰੋੜਾਂ ਰੁਪਏ ਦੱਸੀ ਹੈ।ਇਹ
ਤੱਥ ਚੋਣਾਂ ਲੜ ਰਹੇ ਉਮੀਦਵਾਰਾਂ 'ਤੇ ਸਖਤ ਨਜ਼ਰ ਰੱਖ ਰਹੀ ਇਕ ਗੈਰ ਸਰਕਾਰੀ ਸੰਸਥਾ
ਪੰਜਾਬ ਇਲੈਕਸ਼ਨ ਵਾਚ ਦੇ ਅਹੁਦੇਦਾਰਾਂ ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਬਾਰੇ ਪੰਜਾਬ
ਭਰ ਤੋਂ ਇਕੱਤਰ ਕੀਤੇ ਅੰਕੜਿਆਂ ਤੋਂ ਸਾਹਮਣੇ ਆਏ ਹਨ। ਜਥੇਬੰਦੀ ਵੱਲੋਂ ਕੁੱਲ 408
ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਨਾਲ ਪੇਸ਼ ਕੀਤੇ ਗਏ ਹਲਫ਼ੀਆ ਬਿਆਨਾਂ ਤੋਂ ਇਕੱਠੀ ਕੀਤੀ
ਜਾਣਕਾਰੀ ਮੁਕਾਬਿਕ ਅੱਜ ਤੱਕ ਕਦੇ ਵੀ ਆਮਦਨ ਟੈਕਸ ਨਾ ਭਰਨ ਵਾਲੇ ਆਗੂਆਂ ਵਿਚ ਕਾਂਗਰਸ ਦੇ
15, ਸ਼੍ਰੋਮਣੀ ਅਕਾਲੀ ਦਲ ਦੇ 11, ਪੀਪਲਜ਼ ਪਾਰਟੀ ਦੇ 20, ਬਸਪਾ ਦੇ 27 ਜਦਕਿ ਭਾਜਪਾ ਦਾ
ਸਿਰਫ਼ ਇਕ ਉਮੀਦਵਾਰ ਸ਼ਾਮਿਲ ਹੈ। ਇਨ੍ਹਾਂ ਵਿਚੋਂ 47 ਉਮੀਦਵਾਰਾਂ ਅਜਿਹੇ ਹਨ ਜਿਨ੍ਹਾਂ ਨੇ
ਅਜੇ ਤੱਕ ਆਪਣਾ ਆਮਦਨ ਕਰ ਵਿਭਾਗ ਦਾ
|
|
ਅੱਗੇ ਪੜੋ....
|
|
ਮੱਕੜ ਦੀ ਅਗਵਾਈ ਵਿੱਚ ਵਫਦ ਦਿੱਲੀ ਸਥਿਤ ਅਮਰੀਕਾ ਦੇ ਰਾਜਦੂਤ ਨੂੰ ਟੀ.ਵੀ. ਚੈਨਲ ਵਿਰੁੱਧ ਮੈਮੋਰੰਡਮ ਦੇਵੇਗਾ |
|
|
Thursday, 26 January 2012 |
 ਅੰਮ੍ਰਿਤਸਰ. 26 ਜਨਵਰੀ:-
ਅਮਰੀਕਾ ਸਥਿਤ ਐਨ.ਬੀ.ਸੀ ਟੀ.ਵੀ. ਚੈਨਲ ਦੇ ਐਂਕਰ ‘ਜੇਅ ਲੇਨੋ'
ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖਾਂ ਬਾਰੇ ਵਰਤੀ ਜਾਂਦੀ ਇਤਰਾਜਯੋਗ ਸ਼ੈਲੀ ਵਿਰੁੱਧ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫਦ ਦਿੱਲੀ ਸਥਿਤ ਅਮਰੀਕਾ ਦੇ ਰਾਜਦੂਤ
ਨੂੰ ਮੈਮੋਰੰਡਮ ਦੇ ਕੇ ਰੋਸ ਦਰਜ਼ ਕਰਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਲਿਖਤੀ
ਬਿਆਨ ਵਿੱਚ ਕੀਤਾ।ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਬਾਰੇ ਗਲਤ ਬਿਆਨੀ ਕਰਕੇ ਪੰਜਾਬੀਆਂ ਅਤੇ ਵਿਸ਼ੇਸ
ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਡੂੰਘੀ ਸੱਟ ਮਾਰਨ ਦੀ ‘ਜੇਅ ਲੇਨੋ' ਦੀ ਸ਼ਰਾਰਤ ਭਰੀ
ਚਾਲ ਹੈ ਜਿਸ ਦੀ ਹਰ ਪਾਸਿਓ ਨਿੰਦਾ ਹੋਣੀ ਚਾਹੀਦੀ ਹੈ। ਉਨਾਂ ਨੇ ਅਮਰੀਕਾ ਸਥਿਤ
ਸ.ਰਣਦੀਪ ਸਿੰਘ ਢਿੱਲੋਂ ਅਤੇ ਸਿੱਖ ਫਾਰ ਜਸਟਿਸ ਨਾਮ ਦੀ ਸੰਸਥਾ ਵੱਲੋਂ ਉਫੈਡਰਲ
ਕਮਿਊਨੀਕੇਸ਼ਨ ਕਮਿਸ਼ਨੂ (ਐਫ.ਸੀ.ਸੀ.) ਕੋਲ ਸ਼ਕਾਇਤ ਦਰਜ ਕਰਾਉਣ ਦੀ ਪ੍ਰਸੰਸਾ ਕੀਤੀ ਹੈ।
ਉਨਾਂ ਕਿਹਾ ਕਿ ਅਮਰੀਕਾ ਸਥਿਤ ਹੋਰ ਸਿੱਖ ਜਥੇਬੰਦੀਆਂ ਨੂੰ ਵੀ ਇਸ ਐਂਕਰ ਵਿਰੁੱਧ ਕੇਸ
ਦਰਜ ਕਰਵਾਉਣੇ ਚਾਹੀਦੇ ਹਨ। ਉਨਾਂ ਨੇ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਵੱਖ-ਵੱਖ
ਦੇਸਾਂ ਵਿੱਚ ਸਥਿਤ ਅਮਰੀਕਾ ਦੇ ਰਾਜਦੂਤਾਂ ਨੂੰ ਇਸ ਹਿਰਦੇਵੇਦਕ ਕਾਰਵਾਈ ਵਿਰੁੱਧ ਲਿਖਤੀ
ਰੋਸ ਪ੍ਰਗਟਾਉਣ ਦੀ ਅਪੀਲ ਕੀਤੀ ਹੈ।
|
|
ਅੱਗੇ ਪੜੋ....
|
|
ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆ ਅਦਾਰਾ ਯੋਰਪ ਦੀ ਆਵਾਜ਼ ਵੱਲੋਂ ਬਹੁਤ-ਬਹੁਤ ਮੁਬਾਰਕਾਂ |
|
|
Wednesday, 25 January 2012 |
|
|
ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਹਰ ਵਰਗ ਦੁਖੀ: ਬਾਦਲ |
|
|
Wednesday, 25 January 2012 |
ਬਰੇਟਾ, 25 ਜਨਵਰੀ:-ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰ ਵਰਗ ਪ੍ਰੇਸ਼ਾਨ ਹੈ। ਅੱਜ ਕਿਸਾਨ ਮੁਲਾਜ਼ਮ, ਮਜ਼ਦੂਰ ਤੇ ਵਪਾਰੀ ਵਰਗ ਕੇਂਦਰ ਨੂੰ ਕੋਸ ਰਹੇ ਹਨ। ਇਹ ਗੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਭਰਵੀਂ ਰੈਲੀ ‘ਚ ਕਹੀ।ਉਨ੍ਹਾਂ ਕਿਹਾ ਕਿ ਦੇਸ਼ ‘ਚ ਮਹਿੰਗਾਈ ਸਿਖਰ ‘ਤੇ ਹੈ। ਲੋਕਾਂ ਨੂੰ ਆਮ ਲੋੜਾਂ ਪੂਰੀਆਂ ਕਰਨੀਆਂ ਵੀ ਔਖੀਆਂ ਹੋ ਗਈਆਂ ਹਨ ਪਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਕੇਂਦਰ ਦੇ ਮੰਤਰੀ ਆਪਣੇ ਢਿੱਡ ਭਰਨ ਲੱਗ ਪਏ।
|
|
ਅੱਗੇ ਪੜੋ....
|
|
|
ਚੋਣ ਪ੍ਰਚਾਰ ਵਿੱਚ ਬਹੁਤ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਮੀਡੀਆਂ ਪੂਰੀ ਤਰ੍ਹਾਂ ਅਣਗੋਲਿਆ ਕਰਦਾ ਜਾ ਰਿਹਾ ਹੈ। |
|
|
Wednesday, 25 January 2012 |
ਵਾਪਰ ਰਹੀ ਇਸ ਗੁੰਡਾਂ ਗਰਦੀ ਵੱਲ ਵੀ ਧਿਆਨ ਦਿਓਪੰਜਾਬ ਵਿੱਚ ਚਲ ਰਹੇ ਚੋਣ ਪ੍ਰਚਾਰ ਵਿੱਚ
ਬਹੁਤ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਮੀਡੀਆਂ ਪੂਰੀ ਤਰ੍ਹਾਂ
ਅਣਗੋਲਿਆ ਕਰਦਾ ਜਾ ਰਿਹਾ ਹੈ। 1. ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵਲੋਂ ਆਪਣੀ
ਸਾਧਨਾਂ ਦੀ ਸਮਰਥਾ ੳਨੁਸਾਰ ਤਿੰਨ ਉਮੀਦਵਾਰ ਨਿਰੋਲ “ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ
ਦੀ ਸਰਾਕਰ-ਏ-ਖ਼ਾਲਸਤਾ” ਪੰਜਾਬ ਵਿਧਾਨ ਸਭਾ ਵਿੱਚ ਬਣਾਉਣ ਲਈ ਮੈਦਾਨੇ ਜੰਗ ਵਿੱਚ ਸ੍ਰੀ
ਅਨੰਦਪੁਰ ਸਾਹਿਬ, ਧਰਮਕੋਟ ਅਤੇ ਕੋਟਕਪੂਰਾ ਤੋਂ ਕ੍ਰਮਵਾਰ ਕੈਪਟਨ ਜਗਤਾਰ ਸਿੰਘ, ਡਾ.
ਸੁਰਜੀਤ ਸਿੰਘ ਅਤੇ ਕੌਰ ਸਿੰਘ ਨਿਤਰੇ ਹੋਏ ਹਨ।‘ਪੇਡ ਨਿਉਜ਼’ ਦਾ ਲਾਲਚੀ ਬਣ ਚੁਕਿਆ
ਮੀਡੀਆ ਇਨ੍ਹਾਂ ਦੇ ਨਾਮ ਤਕ ਲਿਖਣ ਤੋਂ ਗੁਰੇਜ਼ ਕਰ ਰਿਹਾ ਹੈ।ਭਾਰਤੀ ਮਾਨਸੀਕਤਾ ਵਿੱਚ
ਦੁਸ਼ਮਣ ਬਣਾ ਦਿੱਤੀਆਂ ਗਈਆਂ ਕੁਝ ਸਿੱਖ ਤਾਕਤਾਂ ਵੀ ਲੋਕਤੰਤਰੀ ਖ਼ਾਲਸਤਾਨੀਆਂ ਦਾ ਖੁਦ
ਵਿਰੋਧ ਵੀ ਕਰਦੀਆਂ ਚਲੀਆਂ ਆ ਰਹੀਆਂ ਹਨ। ਇਨ੍ਹਾਂ ਸਿੱਖਾਂ ਦਾ ਵਿਰੋਧ ਦੁਜੇ ਧਰਮਾਂ ਅਤੇ
ਵਰਗਾਂ ਨਾਲੋਨ ਕਿਤੇ ਜਿਆਦਾ ਤਿੱਖਾ ਅਤੇ ਮਾਡ਼ਾ ਹੁੰਦਾ ਹੈ।
|
|
ਅੱਗੇ ਪੜੋ....
|
|
|
|